ਅੰਮ੍ਰਿਤਸਰ (ਛੀਨਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਬਿੱਲਾ ਵਲੋਂ ਕੁਝ ਦਿਨ ਪਹਿਲਾਂ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਖ਼ਿਲਾਫ਼ ਜਾਰੀ ਕੀਤੀ ਗਈ ਇਕ ਵੀਡੀਓ ’ਚ ਸਵਰਨਕਾਰਾਂ ਦੀਆ ਧੀਆਂ ਭੈਣਾਂ ਦੇ ਬਾਰੇ ਅਪਸ਼ਬਦ ਬੋਲੇ ਜਾਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ। ਇਸ ਸਬੰਧ ’ਚ ਅੱਜ ਸਵਰਨਕਾਰ ਭਾਈਚਾਰੇ ਦਾ ਇਕ ਵਿਸ਼ਾਲ ਇਕੱਠ ਗੁ. ਸ਼ਹੀਦ ਬਾਬਾ ਪ੍ਰਤਾਪ ਸਿੰਘ ਵਿਖੇ ਹੋਇਆ ਜਿਸ ਵਿਚ ਵਿਧਾਇਕ ਬੁਲਾਰੀਆ ਵੀ ਖਾਸ ਤੌਰ ’ਤੇ ਪਹੁੰਚੇ ਜਿੰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਆਖਿਆ ਕਿ ਬਲਵਿੰਦਰ ਸਿੰਘ ਬਿੱਲਾ ਨੇ ਵੀਡੀਓ ਜਾਰੀ ਕਰਕੇ ਜੋ ਮੇਰੇ ’ਤੇ ਦੋਸ਼ ਮੜੇ ਹਨ, ਉਹ ਮੇਰਾ ਅਕਸ ਖ਼ਰਾਬ ਕਰਨ ਦੀ ਇਕ ਕੋਝੀ ਸਾਜ਼ਿਸ਼ ਹੈ।
ਉਨ੍ਹਾਂ ਕਿਹਾ ਕਿ ਮੈਂ ਜੇਕਰ ਕਦੇ ਵੀ ਸਵਰਨਕਾਰ ਭਾਈਚਾਰੇ ਦੀਆਂ ਧੀਆਂ ਭੈਣਾ ਬਾਰੇ ਅਪਸ਼ਬਦ ਬੋਲੇ ਹੋਣ ਤਾਂ ਵਾਹਿਗੁਰੂ ਮੈਨੂੰ ਕਦੇ ਵੀ ਮੁਆਫ ਨਾ ਕਰਨ। ਇਸ ਮੌਕੇ ’ਤੇ ਸਵਰਨਕਾਰ ਭਾਈਚਾਰੇ ਨੇ ਵਿਧਾਇਕ ਬੁਲਾਰੀਆ ਦੇ ਸਪਸ਼ਟੀਕਰਨ ’ਤੇ ਸੰਤੁਸ਼ਟੀ ਪ੍ਰਗਟਾਉਦਿਆਂ ਫੈਂਸਲਾ ਲਿਆ ਕਿ ਸਵਰਨਕਾਰ ਭਾਈਚਾਰੇ ਨੂੰ ਆਏ ਦਿਨ ਕੰਮਜ਼ੋਰ ਕਰਨ ਦੀਆ ਸਾਜ਼ਿਸ਼ਾਂ ਰਚਣ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਬਿਨਾਂ ਵਜਾ ਉਲਝਣ ਦੇ ਬਹਾਨੇ ਭਾਲਣ ਵਾਲੇ ਬਲਵਿੰਦਰ ਸਿੰਘ ਬਿੱਲਾ ਨੂੰ ਅੱਜ ਤੋਂ ਬਰਾਦਰੀ ’ਚੋਂ ਛੇਕਿਆ ਜਾਂਦਾ ਹੈ, ਉਸ ਨਾਲ ਕਾਰੋਬਾਰੀ, ਵਿਹਾਰੀ ਤੇ ਰਿਸ਼ਤੇਦਾਰੀ ਦੀ ਸਾਂਝ ਖ਼ਤਮ ਕਰਦੇ ਹੋਏ ਐਲਾਨ ਕਰਦੇ ਹਾਂ ਕਿ ਬਿੱਲਾ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਰੱਖਣ ਵਾਲੇ ਵਿਅਕਤੀਆਂ ਦਾ ਵੀ ਮੁਕੰਮਲ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ।
ਇਸ ਸਮੇਂ ਕਰਨਜੀਤ ਸਿੰਘ ਸਹਿਦੇਵ, ਦਰਸ਼ਨ ਸਿੰਘ ਸੁਲਤਾਨਵਿੰਡ, ਸੁਖਬੀਰ ਸਿੰਘ ਰਾਜੂ, ਮੁਖਤਾਰ ਸਿੰਘ ਮੁੱਖਾ, ਬਲਜੀਤ ਸਿੰਘ ਰਾਜੂ, ਜਗਦੀਪ ਸਿੰਘ ਰਿੰਕੂ ਕੋਠੀ ਵਾਲੇ, ਗੁਰਪ੍ਰੀਤ ਸਿੰਘ ਸੰਨੀ ਬੋਬੀ, ਸੁਰਜੀਤ ਸਿੰਘ ਸਹਿਜਰਾ, ਰਣਜੀਤ ਸਿੰਘ ਲਾਡੀ, ਹਰਭਜਨ ਸਿੰਘ ਸ਼ੀਂਹ, ਸੁਮੀਤ ਸਿੰਘ, ਗੁਰਦਿੱਤ ਸਿੰਘ, ਅਮਰਜੀਤ ਸਿੰਘ ਜੌੜਾ, ਮੌਟੂੰ ਜੌੜਾ, ਹਰਭਜਨ ਸਿੰਘ ਸੁਚੂ, ਕੁਲਦੀਪ ਸਿੰਘ, ਜਸਪਾਲ ਸਿੰਘ ਰਾਜਾ, ਕੰਵਲਜੀਤ ਸਿੰਘ ਸਹਿਜਰਾ, ਬਲਵਿੰਦਰ ਸਿੰਘ ਕੰਡਾਂ, ਦਿਲਬਾਗ ਸਿੰਘ ਸਹਿਦੇਵ, ਅਵਤਾਰ ਸਿੰਘ ਕੰਡਾਂ, ਜਤਿੰਦਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਵਰਨਕਾਰ ਭਾਈਚਾਰੇ ਦੇ ਨੁਮਾਇੰਦੇ ਹਾਜ਼ਰ ਸਨ।
ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਘਰ 'ਚ ਫਾਹਾ ਲੈ ਕੀਤੀ ਖ਼ੁਦਕੁਸ਼ੀ
NEXT STORY