ਫਿਰੋਜ਼ਪੁਰ (ਮਲਹੋਤਰਾ) : ਆਨਲਾਈਨ ਫੂਡ ਏਜੰਸੀ ਸਵੀਗੀ 'ਚ ਡਿਲਵਰੀ ਕਰਮਚਾਰੀ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਅਣਪਛਾਤੇ ਹਮਲਾਵਰਾਂ ਨੇ ਕੁੱਟਮਾਰ ਕਰਕੇ ਸੁੱਟ ਦਿੱਤਾ। ਘਟਨਾ ਐਤਵਾਰ ਦੇਰ ਰਾਤ ਥਾਣਾ ਸਿਟੀ ਤੋਂ ਕੁੱਝ ਦੂਰੀ ਤੇ ਸਥਿਤ ਦਿੱਲੀ ਗੇਟ ਬਜਾਰ ਵਿਚ ਵਾਪਰੀ। ਪੁਲਸ ਨੇ ਪੀੜਤ ਰਵੀ ਕੁਮਾਰ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਏ. ਐੱਸ.ਆਈ. ਰਮਨ ਕੁਮਾਰ ਨੇ ਦੱਸਿਆ ਕਿ ਰਾਕੇਸ਼ ਕੁਮਾਰ ਵਾਸੀ ਭਾਰਤ ਨਗਰ ਨੇ ਬਿਆਨ ਦੇ ਦੱਸਿਆ ਕਿ ਉਸਦਾ ਭਰਾ ਰਵੀ ਕੁਮਾਰ ਸਵੀਗੀ ਵਿਚ ਡਿਲੀਵਰੀ ਦਾ ਕੰਮ ਕਰਦਾ ਹੈ। ਐਤਵਾਰ ਦੇਰ ਰਾਤ ਕਿਸੇ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਉਸਦਾ ਭਰਾ ਗੰਭੀਰ ਹਾਲਤ ਵਿਚ ਦਿੱਲੀ ਗੇਟ ਵਿਚ ਡਿੱਗਾ ਪਿਆ ਹੈ। ਜਦੋਂ ਉਹ ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਪੰਜ ਅਣਪਛਾਤੇ ਹਮਲਾਵਰਾਂ ਨੇ ਰਵੀ ਨਾਲ ਕੁੱਟਮਾਰ ਕਰਕੇ ਉਸ ਨੂੰ ਉੱਥੇ ਸੁੱਟਿਆ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਪੀੜਤ ਹਸਪਤਾਲ ਵਿਚ ਦਾਖ਼ਲ ਹੈ ਅਤੇ ਪੁਲਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ: ਮਹਿੰਗੀ ਹੋ ਗਈ ਜ਼ਮੀਨ, ਅਸਮਾਨੀ ਚੜੇ ਰੇਟ
NEXT STORY