ਭਵਾਨੀਗੜ੍ਹ (ਵਿਕਾਸ) : ਬਲਾਕ ਭਵਾਨੀਗੜ੍ਹ ਵਿਚ ਸਵਾਈਨ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਵਾਈਨ ਫਲੂ ਨਾਲ ਪੀੜਤ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਨੇੜਲੇ ਪਿੰਡ ਸੰਗਤਪੁਰਾ ਦੀ ਰਹਿਣ ਵਾਲੀ 62 ਸਾਲਾ ਪੀੜਤ ਔਰਤ ਬੀਤੇ ਦਿਨ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ।
ਸਿਵਲ ਹਸਪਤਾਲ ਸੰਗਰੂਰ ਦੇ ਐਪੀਡੀਮੀਓਲੌਜਿਸਟ ਡਾ. ਉਪਾਸਨਾ ਬਿੰਦਰਾ ਨੇ ਔਰਤ ਦੀ ਸਵਾਈਨ ਫਲੂ ਨਾਲ ਹੋਈ ਇਸ ਮੌਤ ਦੀ ਪੁਸ਼ਟੀ ਕੀਤੀ ਹੈ। ਡਾ.ਬਿੰਦਰਾ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਵਿਚ ਹੁਣ ਤੱਕ ਐੱਚ.ਐੱਨ.ਵਾਇਰਸ (ਸਵਾਈਨ–ਫ਼ਲੂ) ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਉਧਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਲਾਕ ਭਵਾਨੀਗੜ੍ਹ ਦੇ ਲੋਕਾਂ ਵਿਚ ਸਵਾਈਨ ਫਲੂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮੇਰੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ ਵਿਕਾਸ 'ਤੇ ਖਰਚ ਹੋਇਆ 1 ਹਜ਼ਾਰ ਕਰੋੜ : ਸ਼ਵੇਤ ਮਲਿਕ
NEXT STORY