ਜਲੰਧਰ : ਪੰਜਾਬ 'ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਸਵਾਈਨ ਫਲੂ ਨਾਲ 26 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇੱਥੋਂ ਦੇ ਸ਼ਹੀਦ ਊਧਮ ਸਿੰਘ ਨਗਰ ਦੇ 26 ਸਾਲ ਦੇ ਗੌਰਵ ਉਰਫ ਗੋਰੂ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ ਹੈ। ਕੁਝ ਦਿਨ ਪਹਿਲੇ ਹੀ ਗੋਰੂ ਦੀ ਤਬੀਅਤ ਵਿਗੜ ਗਈ ਸੀ। ਪਹਿਲੇ ਉਸ ਨੂੰ ਸਿੱਕਾ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਫਿਰ ਬਾਅਦ 'ਚ ਪਟੇਲ ਹਸਪਤਾਲ ਲੈ ਗਏ। ਇੱਥੇ ਵੀ ਗੋਰੂ ਦੀ ਹਾਲਤ ਵਿਗੜ ਗਈ, ਫਿਰ ਉਸ ਨੂੰ ਲੁਧਿਆਣਾ ਡੀ. ਐੱਮ. ਸੀ. ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ ਗੌਰਵ ਦੀ ਕੁਝ ਮਹੀਨੇ ਪਹਿਲੇ ਹੀ 'ਰਿੰਗ ਸੈਰੇਮਨੀ' ਹੋਈ ਸੀ ਅਤੇ 14 ਫਰਵਰੀ ਨੂੰ ਉਸ ਦਾ ਵਿਆਹ ਸੀ। ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਅੰਤਿਮ ਸੰਸਕਾਰ ਦੌਰਾਨ ਮ੍ਰਿਤਕ ਦੇ ਕਰੀਬੀ ਦੋਸਤ ਹੀ ਗਏ ਕਿਉਂਕਿ ਡਾਕਟਰਾਂ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਜਾਣ ਤੋਂ ਰੋਕ ਦਿੱਤਾ ਸੀ।
ਹੋਲ ਸੇਲ ਦੀ ਦੁਕਾਨ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਕੀਤੀ 4 ਲੱਖ ਦੀ ਲੁੱਟ (ਵੀਡੀਓ)
NEXT STORY