ਚੰਡੀਗੜ੍ਹ (ਪਾਲ) : ਧੁੰਦ ਤੇ ਵਧਦੀ ਠੰਡ ਤੋਂ ਫਿਲਹਾਲ ਕੋਈ ਨਿਜਾਤ ਨਹੀਂ ਮਿਲਣ ਵਾਲੀ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਅਗਲੇ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਦਾ ਇਹੀ ਹਾਲ ਰਹੇਗਾ। ਧੁੱਪ ਵੀ ਅੱਖ ਮਿਚੌਲੀ ਖੇਡਦੀ ਰਹੇਗੀ। ਮੌਸਮ ਵਿਭਾਗ ਦੇ ਕੇਂਦਰ ਮੁਤਾਬਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਨਾਲ ਠੰਡ ਵਧ ਗਈ ਹੈ। ਇਸ ਕਾਰਨ ਪਹਾੜਾਂ 'ਤੇ ਭਾਰੀ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ 'ਚ ਕੋਹਰਾ ਅਤੇ ਬੱਦਲ ਛਾਏ ਰਹਿਣਗੇ।
ਅਗਲੇ 4-5 ਦਿਨ ਰਾਹਤ ਦੇ ਆਸਾਰ ਨਹੀਂ ਹਨ। ਹਾਲਾਂਕਿ ਬਾਰਸ਼ ਦੀ ਸੰਭਾਵਨਾ ਅਜੇ ਨਹੀਂ ਹੈ। ਮੌਸਮ 'ਚ ਵਧ ਰਹੀ ਠੰਡਕ, ਜਿੱਥੇ ਕਈ ਬੀਮਾਰੀਆਂ ਨੂੰ ਖਤਮ ਕਰਨ ਦਾ ਕੰਮ ਕਰ ਰਹ ੀਹੈ, ਉੱਥੇ ਦਿਨੋਂ-ਦਿਨ ਵਧਦਾ ਪਾਰਾ ਸਵਾਈਨ ਫਲੂ ਨੂੰ ਸੱਦਾ ਦੇਣ ਲਈ ਉਪਯੁਕਤ ਹੈ। ਮੌਸਮ ਮਾਹਿਰ ਡਾ. ਸੁਰਿੰਦਰ ਪਾਲ ਦੀ ਮੰਨੀਏ ਤਾਂ ਮੌਸਮ 'ਚ ਕਾਫੀ ਠੰਡਕ ਆ ਗਈ ਹੈ। ਇਸ ਦੇ ਨਾਲ ਹੀ ਇਸ ਮੌਸਮ 'ਚ ਸਵਾਈਨ ਫਲੂ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਹੈਲਥ ਵਿਭਾਗ ਸਵਾਈਨ ਫਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹੈਲਥ ਡਿਪਾਰਟਮੈਂਟ ਨੇ ਸਵਾਈਨ ਫਲੂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।
ਢਿੱਲਵਾਂ ਕਤਲਕਾਂਡ : ਮੁੱਖ ਮੁਲਜ਼ਮ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ
NEXT STORY