ਅਬੋਹਰ (ਸੁਨੀਲ) : ਬੀਤੀ ਰਾਤ ਸਦਰ ਬਾਜ਼ਾਰ ਗਲੀ ਨੰਬਰ-12 ’ਚ 2 ਮੋਟਰਸਾਈਕਲ ਸਵਾਰਾਂ ਨੇ ਤਲਵਾਰ ਦੀ ਨੋਕ ’ਤੇ ਪੈਦਲ ਜਾ ਰਹੇ ਇਕ ਨੌਜਵਾਨ ਦਾ ਮੋਬਾਈਲ ਖੋਹ ਲਿਆ ਅਤੇ ਫਰਾਰ ਹੋ ਗਏ। ਪੀੜਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਸ਼੍ਰੀਗੰਗਾਨਗਰ ’ਚ ਕੰਮ ਕਰਦਾ ਹੈ ਅਤੇ ਰਾਤ ਨੂੰ ਬਾਜ਼ਾਰ ਨੰਬਰ 12 ਤੋਂ ਪੈਦਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਚੋਂ ਇਕ ਨੇ ਤਲਵਾਰ ਦੀ ਨੋਕ ’ਤੇ ਉਸਦਾ ਮੋਬਾਈਲ ਖੋਹ ਲਿਆ ਅਤੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਗਿਆ। ਉਸਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਫੜੇ ਨਹੀਂ ਜਾ ਸਕੇ।
ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਸਨੇ ਕਿਸੇ ਦੇ ਮੋਬਾਈਲ ਤੋਂ ਆਪਣੇ ਫੋਨ ’ਤੇ ਫ਼ੋਨ ਕੀਤਾ ਤਾਂ ਨੌਜਵਾਨਾਂ ਨੇ ਬਿਨਾਂ ਕਿਸੇ ਡਰ ਦੇ ਫ਼ੋਨ ਚੁੱਕਿਆ ਅਤੇ 5000 ਰੁਪਏ ਦੀ ਮੰਗ ਕੀਤੀ। ਨੌਜਵਾਨਾਂ ਨੇ ਉਸਨੂੰ ਕਿਹਾ ਕਿ ਉਹ ਉਨ੍ਹਾਂ ਨੂੰ 5,000 ਰੁਪਏ ਆਨਲਾਈਨ ਭੇਜੇ ਅਤੇ ਉਸਦਾ ਮੋਬਾਈਲ ਉਸ ਨੂੰ ਉਸੇ ਜਗ੍ਹਾ ’ਤੇ ਵਾਪਸ ਕਰ ਦਿੱਤਾ ਜਾਵੇਗਾ, ਜਿੱਥੇ ਉਹ ਦੱਸੇਗਾ। ਨੌਜਵਾਨ ਨੇ ਕਿਹਾ ਕਿ ਉਹ ਉਕਤ ਨੌਜਵਾਨਾਂ ਨੂੰ ਨਕਦ ਭੁਗਤਾਨ ਕਰਨ ਲਈ ਤਿਆਰ ਹੈ ਪਰ ਲੁਟੇਰੇ ਰਾਜ਼ੀ ਨਹੀਂ ਹੋਏ। ਇਸ ਦੌਰਾਨ ਜਦੋਂ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਕੁਝ ਲੋਕਾਂ ਦਾ ਪਤਾ ਲਾਇਆ ਗਿਆ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ। ਇਸਦਾ ਖੁਲਾਸਾ ਜਲਦ ਕੀਤਾ ਜਾਵੇਗਾ।
ਪੰਜਾਬ 'ਚ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਕਿਸ ਦਿਨ ਪੇਸ਼ ਹੋਵੇਗਾ ਬਜਟ (ਵੀਡੀਓ)
NEXT STORY