ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਟਰੱਕ ਆਪਰੇਟਰ ਸ਼੍ਰੀ ਗੁਰੁੂ ਤੇਗ ਬਹਾਦਰ ਟਰੱਕ ਯੂਨੀਅਨ ਪਟਿਆਲਾ ਵਿਚ ਚੋਣ ਤੋਂ ਇਕ ਦਿਨ ਪਹਿਲਾਂ ਯੂਨੀਅਨ ਦੀਆਂ ਦੋ ਧਿਰਾਂ ਵਿਚ ਖੁਲ ਕੇ ਤਲਵਾਰਾਂ ਚੱਲੀਆਂ, ਜਿਸ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ’ਚੋਂ 2 ਦੀ ਹਾਲਤ ਕਾਫੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਅਮਨਦੀਪ ਸਿਘ ਗਿੱਲ ਵਾਸੀ ਰਾਮ ਨਗਰ ਨੇਡ਼ੇ ਐੱਸ. ਐੱਸ. ਟੀ. ਨਗਰ ਅਤੇ ਗੁਰਿੰਦਰਪਾਲ ਸੰਘ ਸੋਢੀ ਵਾਸੀ ਅਰਬਨ ਅਸਟੇਟ ਪਟਿਆਲਾ ਵਜੋਂ ਹੋਈ। ਦੂਜੇ ਪਾਸੇ ਐੱਸ.ਐੱਚ.ਓ. ਬਿਕਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਸ ਝਗੜੇ ਵਿਚ ਜ਼ਖਮੀ ਤੀਜਾ ਵਿਅਕਤੀ ਅਜੇ ਹਸਪਤਾਲ ਵਿਚ ਭਰਤੀ ਨਹੀਂ ਹੋਇਆ।
ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ
ਹਸਪਤਾਲ ਵਿਚ ਜੇਰੇ ਇਲਾਜ ਅਮਨਦੀਪ ਸਿੰਘ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਟਰੱਕ ਯੂਨੀਅਨ ਵਿਚ ਕੰਮ ਗਏ ਸਨ, ਜਿਥੇ ਪਰਮਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ Îਭਿੰਡਰ ਅਤੇ ਕੁਝ ਹੋਰ ਲੋਕ ਖਡ਼ੇ ਸਨ, ਉਥੇ ਉਨ੍ਹਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ । ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਇਥੇ ਇਹ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਭਵਾਨੀਗਡ਼੍ਹ ਵਿਖੇ ਟਰੱਕ ਯੂਨੀਅਨ ਵਿਚ ਵੱਡਾ ਹੰਗਾਮਾ ਹੋਇਆ ਅਤੇ ਅੱਜ ਪਟਿਆਲਾ ਵਿਚ ਵੀ ਹੰਗਾਮਾ ਹੋ ਗਿਆ।
ਹਰਵਿੰਦਰ ਸਿੰਘ ਨੀਟਾ ਨੇ ਕੀਤੀ ਟੀ. ਡੀ. ਐੱਸ. ਤੋਂ ਪ੍ਰਾਪਤ ਰਕਮ ਦੀ ਜਾਂਚ ਦੀ ਮੰਗ
ਟਰੱਕ ਯੂੁਨੀਅਨ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਨੇ ਵਿਜੀਲੈਂਸ ਬਿਉਰੋ ਨੂੰ ਇਕ ਪੱਤਰ ਲਿਖ ਕੇ ਯੂਨੀਅਨ ਦੇ ਟੀ. ਡੀ. ਐੱਸ.ਤੋਂ ਪ੍ਰਾਪਤ ਰਕਮ ਦੀ ਜਾਂਚ ਦੀ ਮੰਗ ਕੀਤੀ ਹੈ। ਹਰਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ 35 ਲੱਖ ਤੋਂ ਜਿਆਦਾ ਰਕਮ ਟੀ. ਡੀ. ਐੱਸ. ਤੋਂ ਪ੍ਰਾਪਤ ਹੋਈ, ਜਿਸ ਵਿਚ ਸਿਰਫ 9-10 ਲੱਖ ਹੀ ਵਾਪਸ ਕੀਤੇ ਗਏ ਅਤੇ ਬਾਕੀ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਕੈਬਨਿਟ ’ਚ ਅਜੇ 7 ਅਹੁਦੇ ਖ਼ਾਲੀ, ਸੰਵਿਧਾਨਕ ਨਿਯਮਾਂ ਮੁਤਾਬਕ ਮੁੱਖ ਮੰਤਰੀ ਸਣੇ ਕੁੱਲ 18 ਮੰਤਰੀ ਹੀ ਬਣ ਸਕਣਗੇ
NEXT STORY