ਧੂਰੀ, (ਸੰਜੀਵ ਜੈਨ)- ਸੇਵਾ ਲਈ ਜਾ ਰਹੇ ਸ਼ਰਧਾਲੂਅਾਂ ਨਾਲ ਭਰੇ ਇਕ ਟੈਂਪੂ ਦੇ ਪਿੰਡ ਸਮੁੰਦਗਡ਼੍ਹ ਛੰਨਾਂ ਨਜ਼ਦੀਕ ਬੇਕਾਬੂ ਹੋ ਕੇ ਪਲਟਣ ਕਾਰਨ 30 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ’ਚੋਂ 10 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸ਼ਰਧਾਲੂਅਾਂ ਨਾਲ ਭਰਿਆ ਇਹ ਟੈਂਪੂ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਜਨਮਭੂਮੀ ਪਿੰਡ ਆਹਲੋਵਾਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਲਈ ਜਾ ਰਿਹਾ ਸੀ ਕਿ ਪਿੰਡ ਸਮੁੰਦਗਡ਼੍ਹ ਦੇ ਨਜ਼ਦੀਕ ਇਹ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ’ਚ ਸਵਾਰ ਸ਼ਰਧਾਲੂਅਾਂ ਦੇ ਕਾਫੀ ਸੱਟਾਂ ਲੱਗੀਆਂ। ਆਸ-ਪਾਸ ਦੇ ਲੋਕਾਂ ਦੀ ਮਦਦ ਅਤੇ ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦਾਖਲ ਕਰਵਾਏ ਗਏ 30 ਵਿਅਕਤੀਆਂ ’ਚੋਂ 10 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਤੋਂ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਹੈ।
®ਇਸ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਖਮੀਆਂ ਦੇ ਇਲਾਜ ਵਾਸਤੇ ਹਸਪਤਾਲ ਦੇ ਸਮੁੱਚੇ ਸਟਾਫ, ਨਰਸਾਂ ਅਤੇ ਡਾਕਟਰਾਂ ਨੂੰ ਲਾ ਦਿੱਤਾ ਗਿਆ ਹੈ, ਜੋ ਕਿ ਪੂਰੀ ਮੁਸਤੈਦੀ ਨਾਲ ਜ਼ਖਮੀਆਂ ਦੇ ਇਲਾਜ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰੈਫਰ ਕੀਤੇ ਗਏ 10 ਵਿਅਕਤੀਆਂ ’ਚੋਂ 3 ਦੀ ਹਾਲਤ ਬੇਹੱਦ ਗੰਭੀਰ ਸੀ। ਉਨ੍ਹਾਂ ਸਥਾਨਕ ਹਸਪਤਾਲ ਵਿਖੇ ਦਾਖਲ ਬਾਕੀ 20 ਜ਼ਖਮੀਆਂ ’ਚੋਂ 13 ਨੂੰ ਇਲਾਜ ਤੋਂ ਬਾਅਦ ਛੁੱਟੀ ਦੇਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਹੁਣ 7 ਜ਼ਖਮੀ ਇਲਾਜ ਵਾਸਤੇ ਸਿਵਲ ਹਸਪਤਾਲ ਵਿਖੇ ਦਾਖਲ ਹਨ।
®ਟੈਂਪੂ ’ਚ ਸਵਾਰ ਸ਼ਰਧਾਲੂਆਂ ਅਨੁਸਾਰ ਟੈਂਪੂ ਦੇ ਬੇਕਾਬੂ ਹੋ ਕੇ ਪਲਟਣ ਦਾ ਕਾਰਨ ਇਕ ਮੋਟਰਸਾਈਕਲ ਚਾਲਕ ਨੂੰ ਬਚਾਉਣ ਦੀ ਕੋਸ਼ਿਸ ਕਰਨਾ ਦੱਸਿਆ ਜਾ ਰਿਹਾ ਹੈ। ਜਦਕਿ ਪੁਲਸ ਵੱਲੋਂ ਉਕਤ ਕਾਰਨ ਸਮੇਤ ਹਾਦਸੇ ਲਈ ਟੈਂਪੂ ਦੀ ਓਵਰਸਪੀਡ ਹੋਣ ਜਾਂ ਫਿਰ ਡਰਾਈਵਰ ਦੀ ਝਪਕੀ ਲੱਗਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਸ ਚੌਕੀ ਭਲਵਾਨ ਦੀ ਇੰਚਾਰਜ ਸਬ-ਇੰਸਪੈਕਟਰ ਮਨਪ੍ਰੀਤ ਕੌਰ ਨਾਲ ਗੱਲ ਕਰਨ ’ਤੇ ਉਨ੍ਹਾਂ ਹਾਦਸੇ ਅਤੇ ਉਪਰੋਕਤ ਕਾਰਨਾਂ ਸਬੰਧੀ ਅੰਦੇਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ’ਚ ਵੱਖ-ਵੱਖ ਪਿੰਡਾਂ ਦੇ ਗੁਰਦੇਵ ਸਿੰਘ, ਜਗਰੂਪ ਸਿੰਘ, ਨਵਦੀਪ ਸਿੰਘ, ਜਗਦੀਪ ਸਿੰਘ, ਜੀਤ ਸਿੰਘ, ਸੁਰਜੀਤ ਸਿੰਘ, ਨਰੰਜਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸਿਮਰਜੀਤ ਸਿੰਘ, ਗੁਰਵੀਰ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।
ਕਰਜ਼ੇ ਤੋਂ ਪ੍ਰੇਸ਼ਾਨ ਦਲਿਤ ਨੇ ਕਰੰਟ ਲਾ ਕੇ ਖੁਦਕੁਸ਼ੀ ਕੀਤੀ
NEXT STORY