ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਨਜ਼ਦੀਕੀ ਪਿੰਡ ਜਾਜਾ ਨਾਲ ਸੰਬੰਧਤ ਇਕ ਨੌਜਵਾਨ ਵੱਲੋਂ ਬੀਤੀ ਸ਼ਾਮ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ ਗਈ, ਜਿਸ ਦਾ 16 ਘੰਟੇ ਬੀਤ ਜਾਣ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਨੌਜਵਾਨ ਦੀ ਪਛਾਣ ਸੂਰਜ ਪ੍ਰਕਾਸ਼ ਪੁੱਤਰ ਜਗਦੀਸ਼ ਚੰਦ ਦੇ ਰੂਪ ਵਿਚ ਹੋਈ ਹੈ ਜੋ ਦਸੂਹਾ ਵਿਚ ਅਸ਼ਟਾਮ ਫਰੋਸ਼ ਦਾ ਕੰਮ ਕਰਦਾ ਸੀ। ਘਟਨਾ ਬੀਤੀ ਸ਼ਾਮ 6 ਵਜੇ ਦੀ ਹੈ। ਪੁਲ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਮੁਤਾਬਕ ਉਕਤ ਨੌਜਵਾਨ ਨੇ ਪੁਲ ਦੇ ਵਿਚਕਾਰ ਜਾ ਕੇ ਪਹਿਲਾਂ ਮੋਟਰਸਾਈਕਲ ਖੜਾ ਕੀਤਾ ਅਤੇ ਮੋਬਾਈਲ ਮੋਟਰਸਾਈਕਲ 'ਤੇ ਰੱਖ ਕੇ ਦਰਿਆ ਵਿਚ ਛਾਲ ਮਾਰ ਦਿੱਤੀ। ਪਰਿਵਾਰ ਪੁਲਸ ਪ੍ਰਸ਼ਾਸ਼ਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਦਾ ਸੁਰਾਗ ਪਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੂਰਜ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਅਕਾਲੀਆਂ ਦੇ ਪੋਸਟਰਾਂ 'ਚੋਂ ਭਾਜਪਾਈ ਸਥਾਨਕ ਲੀਡਰਸ਼ਿਪ ਗਾਇਬ!
NEXT STORY