ਫਤਿਹਗੜ੍ਹ ਸਾਹਿਬ, (ਟਿਵਾਣਾ)- ਫ਼ਤਿਹਗੜ੍ਹ ਸਾਹਿਬ-ਸਰਹਿੰਦ ਰੋਡ 'ਤੇ ਸਥਿਤ ਯਾਦਵ ਢਾਬੇ ਕੋਲ ਇਕ ਕਾਰ ਟਾਟਾ 407 ਟੈਂਕਰ ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਕਾਰ ਪਲਟੀਆਂ ਖਾਂਦੀ ਹੋਈ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਕਾਰ 'ਚ ਸਵਾਰ 5 ਜੀਆਂ 'ਚੋਂ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 4 ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜੇ 'ਤੇ ਰਾਹਤ ਕਾਰਜ ਆਰੰਭ ਦਿੱਤਾ।
ਇਸ ਸਬੰਧੀ ਕਾਰ 'ਚ ਸਵਾਰ ਤਿਲਕ ਰਾਜ ਸਹਿਗਲ ਨੇ ਦੱਸਿਆ ਕਿ ਉਹ ਕਾਰ ਨੰਬਰ ਪੀਬੀ 08 ਸੀਐੱਲ 9503 'ਚ ਜਲੰਧਰ ਤੋਂ ਦਿੱਲੀ ਵੱਲ ਜਾ ਰਹੇ ਸਨ ਤੇ ਸਰਹਿੰਦ ਜੀ. ਟੀ. ਰੋਡ ਵਿਖੇ ਕੈਂਟਰ ਅਚਾਨਕ ਅੱਗੇ ਆ ਗਿਆ ਜਿਸ ਕਰਕੇ ਕਾਰ ਜਾ ਕੇ ਕੈਂਟਰ ਨਾਲ ਟਕਰਾ ਗਈ। ਇਸ ਹਾਦਸੇ 'ਚ ਉਨ੍ਹਾਂ ਦੀ ਪਤਨੀ ਚੰਚਲ ਸਹਿਗਲ ਦੀ ਮੌਕੇ 'ਤੇ ਮੌਤ ਹੋ ਗਈ ਤੇ ਗੱਡੀ 'ਚ ਸਵਾਰ ਉਨ੍ਹਾਂ ਦੇ ਦਾਮਾਦ ਸੋਵਰ ਮਹਿਤਾ ਤੇ ਬੇਟੀ ਸ਼ਿਵਾਨੀ ਮਹਿਤਾ, ਦੋਹਤੀ ਲਵੀਸ਼ਾ, ਦੋਹਤਾ ਵਿਵਾਨ ਗੰਭੀਰ ਜ਼ਖਮੀ ਹੋ ਗਏ।
ਮੰਤਰੀਆਂ ਦੇ ਦਫ਼ਤਰਾਂ ਦੀ ਰੈਨੋਵੇਸ਼ਨ ਲਈ ਹੁਣ ਨਹੀਂ ਹੋਵੇਗੀ ਭੰਨ-ਤੋੜ
NEXT STORY