ਨਾਭਾ (ਰਾਹੁਲ) : ਪੰਜਾਬ 'ਚ ਲਗਾਤਾਰ ਸੜਕੀ ਹਾਦਸਿਆਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾਂ ਵਿਖੇ ਉਦੋਂ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਰਾਤ ਨੂੰ ਤਕਰੀਬਨ 1 ਵਜੇ ਬੇਕਾਬੂ ਤੇਲ ਦਾ ਟੈਂਕਰ ਕੰਧ ਤੋੜ ਕੇ ਇਕ ਘਰ 'ਚ ਜਾ ਵੜਿਆ। ਘਰ ਦੇ ਅੰਦਰ ਬਜ਼ੁਰਗ ਸੁੱਤਾ ਪਿਆ ਸੀ। ਟੈਂਕਰ ਬਿਲਕੁਲ ਬਜ਼ੁਰਗ ਦੇ ਮੰਜੇ ਦੀ ਬਾਹੀ 'ਤੇ ਜਾ ਕੇ ਰੁਕਿਆ।
ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ ਦੇ ਪ੍ਰੋਗਰਾਮ 'ਚ CM ਮਾਨ ਬੋਲੇ ਮੈਂ 'ਦੁੱਖ ਮੰਤਰੀ', 'ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ (ਤਸਵੀਰਾਂ)

ਇਸ ਦੌਰਾਨ ਇੱਟਾਂ ਦਾ ਮਲਬਾ ਬਜ਼ੁਰਗ 'ਤੇ ਡਿੱਗ ਗਿਆ, ਜਿਸ ਕਾਰਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ। ਘਰ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਪਿਤਾ ਨੂੰ ਬੜੀ ਮੁਸ਼ੱਕਤ ਦੇ ਨਾਲ ਮਲਬੇ ਹੇਠੋਂ ਕੱਢਿਆ। ਮੌਕੇ 'ਤੇ ਟੈਂਕਰ ਚਾਲਕ ਅਤੇ ਉਸ ਦਾ ਸਾਥੀ ਫ਼ਰਾਰ ਹੋਣ ਲੱਗੇ ਤਾਂ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਖਿੱਚ ਲੈਣ ਤਿਆਰੀ

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੈਂਕਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ। ਇਸ ਮੌਕੇ 'ਤੇ ਰੋਹਟੀ ਪੁਲਸ ਚੌਂਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ ਨੂੰ 1 ਵਜੇ ਵਾਪਰਿਆ ਸੀ ਅਤੇ ਘਰ ਦੇ ਮਾਲਕ ਦਾ ਕਾਫੀ ਨੁਕਸਾਨ ਹੋਇਆ ਹੈ। ਟੈਂਕਰ ਚਾਲਕ ਅਤੇ ਉਸ ਦਾ ਸਾਥੀ ਵੀ ਜ਼ਖਮੀ ਹੋਇਆ ਹੈ ਅਸੀਂ ਕਾਰਵਾਈ ਕਰ ਰਹੇ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਰ 'ਚ ਲਿਜਾ ਰਿਹਾ ਸੀ ਚਾਈਨਾ ਡੋਰ, ਪੁਲਸ ਨੇ 75 ਗੱਟੂ ਤੇ 2 ਲੱਖ ਦੀ ਨਕਦੀ ਸਣੇ ਦਬੋਚਿਆ
NEXT STORY