ਤਰਨਤਾਰਨ : 'ਏਡਜ਼' ਦਾ ਨਾਮ ਸੁਣਦੇ ਹੀ ਹਰ ਕਿਸੇ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਜਾਂਦੀ ਹੈ। ਇਹ ਭਿਆਨਕ ਰੋਗ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਪੈਰ ਪਸਾਰ ਰਿਹਾ ਹੈ। ਇਸ ਦੀ ਤਾਜ਼ਾ ਉਦਹਾਰਣ ਤਰਨਤਾਰਨ 'ਚ ਦੇਖਣ ਨੂੰ ਮਿਲੀ, ਜਿਥੇ ਪਿਛਲੇ ਪੰਜ ਮਹੀਨਿਆਂ 'ਚ ਏਡਜ਼ ਦੇ 86 ਮਰੀਜ਼ ਸਾਹਮਣੇ ਆਏ ਹਨ। ਇੰਨੇ ਭਿਆਨਕ ਆਂਕੜਿਆਂ ਨੂੰ ਦੇਖ ਕੇ ਸਿਹਤ ਵਿਭਾਗ ਵੀ ਹੈਰਾਨ ਹੈ।
ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਰਡਰ ਬੇਲਟ 'ਚ ਜ਼ਿਆਦਾਤਰ ਲੋਕ ਨਸ਼ੇ ਦੇ ਆਦੀ ਹੈ, ਇਸ ਕਾਰਨ ਇਨਫੈਕਟਡ ਟੀਕਿਆਂ ਕਾਰਨ 'ਏਡਜ਼' ਵੀ ਵੱਧ ਰਿਹਾ ਹੈ। ਇਨ੍ਹਾਂ 'ਚ 17 ਔਰਤਾਂ ਵੀ ਸ਼ਾਮਲ ਹਨ। ਸਿਵਲ ਹਸਪਤਾਲ ਤਰਨਤਾਰਨ ਦੇ ਆਂਕੜਿਆਂ ਦੇ ਮੁਤਾਬਕ ਜਨਵਰੀ 'ਚ 15 ਲੋਕ 'ਏਡਜ਼' ਨਾਲ ਪੀੜਤ ਪਾਏ ਗਏ। ਇਨ੍ਹਾਂ 'ਚੋਂ 12 ਮਰਦ ਤੇ ਤਿੰਨ ਔਰਤਾਂ ਹਨ। ਫਰਵਰੀ 'ਚ 17 ਲੋਤ, ਮਾਰਚ 'ਚ 13, ਅਪ੍ਰੈਲ 'ਚ 20 ਤੇ ਮਈ 'ਚ 21 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਹੈ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਲਾਕਾ ਬੁਰੀ ਤਰ੍ਹਾਂ ਨਸ਼ੇ ਕਾਰਨ ਪ੍ਰਭਾਵਿਤ ਹੈ। ਸਰਕਾਰ ਵਲੋਂ ਨਸ਼ੇ 'ਤੇ ਨਕੇਲ ਕੱਸਣ ਦੇ ਯਤਨ ਕੀਤੇ ਜਾ ਰਹੇ ਹਨ। ਨੌਜਵਾਨ ਹੁਣ ਟੀਕਿਆਂ ਦੇ ਜਰੀਏ ਨਸ਼ਾ ਕਰਨ ਲੱਗੇ ਹਨ। ਕਈ-ਕਈ ਨੌਜਵਾਨ ਇਕ ਹੀ ਟੀਕੇ ਦਾ ਪ੍ਰਯੋਗ ਕਰਦੇ ਹਨ, ਜਿਸ ਨਾਲ 'ਏਡਜ਼' ਦੇ ਕੀਟਾਣੂ ਇਕ ਤੋਂ ਦੂਜੇ ਦੇ ਸਰੀਰ 'ਚ ਪ੍ਰਵੇਸ਼ ਕਰ ਰਹੇ ਹਨ ਤੇ ਇਸੇ ਕਾਰਨ 'ਏਡਜ਼' ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
''ਰਾਮ ਰਹੀਮ ਕੋਲ ਜ਼ਮੀਨ ਹੀ ਨਹੀਂ ਤਾਂ ਪੈਰੋਲ ਕਾਹਦੀ''
NEXT STORY