ਤਰਨਤਾਰਨ : ਤਰਨਤਾਰਨ ਦੇ ਪੋਹਵਿੰਡ ਨੇੜੇ ਪਲਾਸੌਰ ਵਿਚ ਸ਼ਨੀਵਾਰ ਨੂੰ ਨਗਰ ਕੀਰਤਨ ਦੌਰਾਨ ਇਕ ਟਰਾਲੀ 'ਚ ਜ਼ਬਰਦਸਤ ਧਮਾਕਾ ਹੋਇਆ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨਾਲ ਜਿੱਥੇ ਟਰੈਕਟਰ-ਟਰਾਲੀ ਦੇ ਪਰਖੱਚੇ ਉੱਡ ਗਏ, ਉਥੇ ਹੀ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਦੇ ਵੀ ਚਿੱਥੜੇ ਉੱਡ ਗਏ।

ਮੁੱਢਲੀ ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਕਈ ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਦਕਿ ਆਈ. ਜੀ. ਨੇ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਆਈ. ਜੀ. ਬਾਰਡਰ ਰੇਂਜ ਮੁਤਾਬਕ ਇਹ ਧਮਾਕੇ 'ਚ 12-13 ਲੋਕ ਗੰਭੀਰ ਜ਼ਖਮੀ ਹਨ। ਧਮਾਕੇ ਤੋਂ ਬਾਅਦ ਸੜਕ 'ਤੇ ਮ੍ਰਿਤਕਾਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਦੇਖ ਹਰ ਕਿਸੇ ਦਾ ਕਾਲਜਾ ਬਾਹਰ ਨੂੰ ਆ ਗਿਆ। ਇਹ ਮੰਜ਼ਰ ਇੰਨਾ ਭਿਆਨਕ ਸੀ ਕਿ ਧਮਾਕੇ ਤੋਂ ਬਾਅਦ ਕਈ ਲੋਕਾਂ ਦੇ ਅੰਗ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।

ਮਰਨ ਵਾਲਿਆਂ 17-18 ਸਾਲ ਉਮਰ ਬੱਚੇ ਵੀ ਸ਼ਾਮਲ ਹਨ। ਇਹ ਨਗਰ ਕੀਰਤਨ ਪੋਹਵਿੰਡ ਤੋਂ ਚੱਲ ਕੇ ਪਲਾਸੌਰ ਪਹੁੰਚਿਆ ਸੀ ਜਦੋਂ ਇਹ ਧਮਾਕਾ ਹੋਇਆ।

ਮੁੱਢਲੀ ਜਾਣਕਾਰੀ ਮੁਤਾਬਕ ਜਿਸ ਟਰਾਲੀ ਵਿਚ ਇਹ ਧਮਾਕਾ ਹੋਇਆ ਉਸ ਵਿਚ ਪਟਾਕੇ ਰੱਖੇ ਹੋਏ ਸਨ ਅਤੇ ਕੁਝ ਨੌਜਵਾਨ ਟਰਾਲੀ ਦੇ ਨੇੜੇ ਹੀ ਪਟਾਕੇ ਚਲਾ ਰਹੇ ਸਨ। ਜਿਸ ਕਾਰਨ ਚੰਗਿਆੜੀ ਪਟਾਕਿਆਂ ਵਾਲੀ ਟਰਾਲੀ 'ਚ ਜਾ ਡਿੱਗੀ ਅਤੇ ਇਹ ਧਮਾਕਾ ਹੋਇਆ।



ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
NEXT STORY