ਭਿੱਖੀਵਿੰਡ (ਸੁਖਚੈਨ/ ਅਮਨ): ਅਜੋਕੇ ਪੰਜਾਬ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਜਿਵੇ ਕਿ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਕਾਫ਼ੀ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸੇ ਰੁਝਾਨ ਦੌਰਾਨ ਕੁਝ ਅਜਿਹੇ ਕਿਸਾਨ ਵੀ ਹਨ ਜੋ ਕਿ ਕਾਫ਼ੀ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਫ਼ਸਲਾਂ ਦਾ ਚੰਗਾ ਝਾੜ ਪ੍ਰਾਪਤ ਕਰਕੇ ਚੋਖੀ ਕਮਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ
ਅਜਿਹਾ ਹੀ ਇਕ ਕਿਸਾਨ ਪਿੰਡ ਚੱਕ ਬਾਂਬਾ ਜ਼ਿਲ੍ਹਾ ਤਰਨਤਾਰਨ ਦਾ ਕੁਲਦੀਪ ਸਿੰਘ ਹੈ, ਜਿਸ ਨੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਹ ਕਿਸਾਨ ਆਪਣੇ ਇਲਾਕੇ ਦਾ ਇਕ ਅਗਾਂਹਵਧੂ ਕਿਸਾਨ ਹੈ, ਜੋ ਕਿ ਆਪਣੇ 100 ਏਕੜ ਦੇ 'ਚ ਵੱਖ-ਵੱਖ ਤਰ੍ਹਾਂ ਦੀ ਖੇਤੀ ਜਿਵੇਂ ਕਿ ਕਣਕ, ਝੋਨਾ, ਬਾਸਮਤੀ, ਆਰਗੈਨਿਕ ਸਬਜ਼ੀਆਂ, ਬਾਗਬਾਨੀ, ਮੈਡੀਸਨਲ ਬੂਟੇ, ਐਗਰੋ ਫੋਰੈਸਟਰੀ ਕਰਦਾ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜ਼ਮੀਨ 'ਚ ਹੀ ਵਾਹ ਦਿੰਦਾ ਹੈ।
ਇਹ ਵੀ ਪੜ੍ਹੋ :ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ
ਕਿਸਾਨ ਦੇ ਦੱਸਣ ਮੁਤਾਬਕ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਵਾਹੁਣ ਕਰਕੇ ਉਸ ਦੇ ਖੇਤਾਂ ਦਾ ਆਰਗੈਨਿਕ ਮਾਦਾ ਕਾਫ਼ੀ ਵੱਧ ਗਿਆ ਹੈ, ਜਿਸ ਨਾਲ ਉਹ ਲਗਭਗ 2 ਕੁਇੰਟਲ ਪ੍ਰਤੀ ਏਕੜ ਝਾੜ ਵੱਧ ਲੈ ਰਿਹਾ ਹੈ। ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ 'ਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀਕਾਰਕ ਕੀੜਿਆਂ ਨੂੰ ਕੰਟਰੋਲ ਕਰਨ 'ਚ ਸਹਾਈ ਹੁੰਦੇ ਹਨ। ਇਸ ਲਈ ਇਹ ਕਿਸਾਨ ਬਹੁਤ ਹੀ ਥੋੜੀ ਮਾਤਰਾ 'ਚ ਕੀਟਨਾਸ਼ਕ ਦਵਾਈਆਂ ਸਲਫ਼ਰ, ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ 'ਚ ਕਾਫ਼ੀ ਘੱਟ ਖਰਚਾ ਆਉਂਦਾ ਹੈ।
ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ
ਸਫ਼ਲ ਕਿਸਾਨ ਕੁਲਦੀਪ ਸਿੰੰਘ ਫਸਲਾਂ ਦੀ ਰਹਿੰਦ-ਖੂੰਹਦ ਨੂੰ ਧਰਤੀ 'ਚ ਹੀ ਮਿਲਾਉਣ ਲਈ ਉਹ ਆਧੁਨਿਕ ਮਸ਼ੀਨਰੀ ਜਿਵੇਂ ਕਿ ਮਲਚਰ, ਰੋਟਾਵੇਟਰ ਅਤੇ ਕਲਟੀਵੇਟਰ ਦੀ ਵਰਤੋਂ ਕਰਦਾ ਹੈ ਅਤੇ ਇਨ੍ਹਾਂ ਸੰਦਾਂ ਨੂੰ ਹੋਰ ਕਿਸਾਨਾਂ ਨੂੰ ਮੁਹੱਈਆ ਕਰਵਾ ਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਵੀ ਕਰਦਾ ਹੈ । ਉਹ ਖੇਤੀਬਾੜੀ ਫ਼ਸਲਾਂ ਬੀਜਣ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਂਦਾ ਹੈ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜ਼ਬਰਦਸਤੀ ਜਾਇਦਾਦ ਲਿਖਵਾ ਕੇ ਘਰੋਂ ਕੱਢੀ ਬਜ਼ੁਰਗ ਮਾਂ
ਇਸ ਕਿਸਾਨ ਨੇ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਲਈ ਇਕ ਮਿਸਾਲ ਪੇਸ਼ ਕੀਤੀ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਕਣਕ-ਝੋਨੇ ਦੀ ਜੈਵਿਕ ਖੇਤੀ ਦੇ ਨਾਲ-ਨਾਲ ਛੋਲੇ, ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ। ਕੁਦਰਤੀ ਸੋਮਿਆਂ/ਜਲ, ਭੂਮੀ ਆਦਿ ਦੀ ਸੰਭਾਲ ਲਈ ਜ਼ਮੀਨ ਹੇਠ ਦੱਬੀਆਂ ਪਾਈਪਾਂ ਰਾਹੀ ਅਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਵੀ ਕਰਦਾ ਹੈ। ਇਹ ਕਿਸਾਨ ਮਹਿਕਮੇ ਦੇ ਨਾਲ ਜੁੜ ਕੇ ਟ੍ਰੇਨਿੰਗ ਕੈਂਪਾਂ ਐਕਸਪੋਜ਼ਰ ਵਿਜ਼ਟਾਂ ਅਤੇ ਪ੍ਰਦਰਸ਼ਨੀਆਂ ਰਾਹੀ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕੈਪਟਨ ਨੇ ਲੰਚ 'ਤੇ ਸੱਦੇ ਵਿਧਾਇਕ
NEXT STORY