ਤਰਨਤਾਰਨ,(ਰਮਨ)- ਕੋਰੋਨਾ ਦੇ ਚੱਲਦਿਆਂ ਜ਼ਿਲ੍ਹੇ ’ਚ ਦੋ ਦਿਨਾਂ ਦੌਰਾਨ ਕੁੱਲ 32 ਕੋਰੋਨਾ ਪੀਡ਼ਤਾਂ ਦੀ ਪੁੱਸ਼ਟੀ ਹੋਈ ਹੈ। ਜਦ ਕਿ ਜ਼ਿਲ੍ਹੇ ਅੰਦਰ 2 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਮੁਕਤ ਹੋਏ 9 ਵਿਅਕਤੀਆਂ ਨੂੰ ਘਰ ਰਵਾਨਾ ਕੀਤਾ ਗਿਆ ਹੈ। ਜ਼ਿਰਕਯੌਗ ਹੈ ਕਿ ਕੋਰੋਨਾ ਪੀਡ਼ਤ ਪਾਏ ਜਾਣ ਵਾਲੇ ਮਰੀਜ਼ਾਂ ’ਚ ਪੁਲਸ ਕਰਮਚਾਰੀ, ਬੀ. ਐੱਸ.ਐੱਫ. ਦੇ ਜਵਾਨ, ਗਰਭਵਤੀ ਔਰਤ ਵੀ ਸ਼ਾਮਲ ਹੈ। ਜਿਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜਸਪਾਲ ਸਿੰਘ (59) ਪੁੱਤਰ ਸੁਰਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਬਿਮਾਰ ਹੋਣ ਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ 14 ਅਗਸਤ ਦੀ ਰਾਤ 10.30 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 22 ਹੋ ਗਈ ਹੈ।
ਕੋਰੋਨਾ ਨਾਲ ਝਬਾਲ ’ਚ ਔਰਤ ਦੀ ਮੌਤ
ਕੋਰੋਨਾ ਕਾਰਨ ਸਥਾਨਕ ਅੱਡਾ ਝਬਾਲ ਦੀ ਇਕ ਔਰਤ ਦੀ ਅੱਜ ਗੁਰੂ ਨਾਨਕ ਹਸਪਤਾਲ ਵਿਖੇ ਕੋਰੋਨਾ ਬਿਮਾਰੀ ਨਾਲ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦਰਸ਼ਨ ਕੌਰ ਪਤਨੀ ਤਰਸੇਮ ਸਿੰਘ ਵਾਸੀ ਅੱਡਾ ਝਬਾਲ ਜਿਸ ਨੂੰ ਕੱਲ ਸਾਹ ਦੀ ਤਕਲੀਫ ਹੋਣ ਤੋਂ ਬਾਅਦ ਕੱਲ ਪਰਿਵਾਰ ਨੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਜਾਇਆ, ਜਿੰਨ੍ਹਾਂ ਅੱਗੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਵਲੋਂ ਉਕਤ ਔਰਤ ਦਾ ਕੀਤਾ ਗਿਆ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਕਰਕੇ ਮ੍ਰਿਤਕ ਔਰਤ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਸਪੈਸ਼ਲ ਟੀਮ ਵਲੋਂ ਝਬਾਲ ਲਿਆਂਦਾ ਜਾ ਰਿਹਾ ਹੈ ਜੋ ਉਸ ਦਾ ਸੰਸਕਾਰ ਕਰੇਗੀ। ਸਿਹਤ ਵਿਭਾਗ ਅਨੁਸਾਰ ਬਾਕੀ ਸਾਰੇ ਪਰਿਵਾਰ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਪਰਿਵਾਰ ਨੂੰ ਘਰ ਵਿਚ ਹੀ 14 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੇ 32 ਵਿਅਕਤੀਆਂ ਦੀ ਸੂਚੀ
ਸਮਰਬੀਰ ਸਿੰਘ ਪਿੰਡ ਨੌਸ਼ਹਿਰਾ ਪੰਨੂਆਂ, ਕੰਵਰਜੀਤ ਸਿੰਘ ਪਿੰਡ ਕੱਲ੍ਹਾ, ਰਣਜੀਤ ਸਿੰਘ ਰਟੌਲ ਐਵੀਨਿਉ ਅੰਮ੍ਰਿਤਸਰ, ਬਲਦੇਵ ਸਿੰਘ ਤਰਨ ਤਾਰਨ, ਪ੍ਰਿਤਪਾਲ ਸਿੰਘ ਭਿੱਖੀਵਿੰਡ, ਕਵਲਜੀਤ ਸਿੰਘ ਭਿੱਖੀਵਿੰਡ, ਬਵਿਸ਼ਿਆ ਕੁਮਾਰ ਬੀ.ਐਸ.ਐਫ 71 ਬਟਾਲੀਅਨ ਭਿੱਖੀਵਿੰਡ, ਜੇ.ਸੀ ਪਾਂਨਡੇ ਬੀ.ਐਸ.ਐਫ 71 ਬਟਾਲੀਅਨ ਭਿੱਖੀਵਿੰਡ, ਅਮਰਜੀਤ ਕੌਰ ਪਿੰਡ ਲਹੁਕਾ ਲਵਪ੍ਰੀਤ ਸਿੰਘ ਮੱਤੇਵਾਲ, ਸੁਦੀਪ ਧਵਨ ਰਣਜੀਤ ਐਵੀਨਿਉ ਅੰਮ੍ਰਿਤਸਰ, ਜਰਮਨਦੀਪ ਸਿੰਘ ਪਿੰਡ ਅੱਲੋਵਾਲ, ਰਣਜੀਤ ਸਿੰਘ ਫਤਿਆਬਾਦ, ਹੰਸਰਾਜ ਪਿੰਡ ਸੰਗਲ, ਸੁੱਖਪ੍ਰੀਤ ਸਿੰਘ ਪੱਟੀ, ਕ੍ਰਿਪਾਲ ਸਿੰਘ ਪੱਟੀ ਜਗਦੀਸ਼ ਸਿੰਘ ਅੰਮ੍ਰਿਤਸਰ, ਮੋਹਕਮ ਸਿੰਘ ਪੁਨੀਆਂ, ਰਾਜ ਰਾਣੀ ਪਿੰਡ ਕਸੇਲ, ਬਿਕਰਮਜੀਤ ਸਿੰਘ ਪਿੰਡ ਮਾਲੂਵਾਲ, ਮੇਜਰ ਸਿੰਘ ਬੀਡ਼ ਸਾਹਿਬ ਰੋਡ ,ਅੰਮ੍ਰਿਤਪਾਲ ਸਿੰਘ ਪਿੰਡ ਨੱਥੂਪੁਰਾ, ਗੁਰਜੀਤ ਕੌਰ ਪਿੰਡ ਗਿੱਦਡ਼ੀ, ਗੋਪਾਲ ਸਿੰਘ ਪਿੰਡ ਮਾਲੂਵਾਲ, ਆਲਮਦੀਪ ਸਿੰਘ ਪਿੰਡ ਮਾਲੂਵਾਲ, ਹਰਪ੍ਰੀਤ ਕੌਰ ਪਿੰਡ ਢੰਡ, ਸੁਖਬੀਰ ਸਿੰਘ ਪਿੰਡ ਛਾਪਾ, ਸਾਬ ਸਿੰਘ ਪਿੰਡ ਗੱਗੋ ਬੂਆ, ਦੀਪ ਕੌਰ ਅੰਮ੍ਰਿਤਸਰ, ਦਿਲਬਾਗ ਸਿੰਘ ਪਿੰਡ ਚੱਕ ਮਾਹਲ, ਰਜਿੰਦਰਪਾਲ ਕੌਰ ਰੇਲਵੇ ਰੋਡ,ਤਰਨ ਤਾਰਨ, ਅੰਗਦਵੀਰ ਸਿੰਘ ਰੇਲਵੇ ਰੋਡ ਤਰਨ ਤਾਰਨ
ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ
NEXT STORY