ਤਰਨਤਾਰਨ (ਰਮਨ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸਿਵਲ ਸਰਜਨ ਦਫਤਰ ਤਰਨਤਾਰਨ ਵਿਖੇ ਤੀਜੇ ਦਿਨ ਵੀ ਭੁੱਖ ਹੜਤਾਲ਼ ਜਾਰੀ ਰਹੀ। ਕੋਵਿਡ-19 ਨੂੰ ਧਿਆਨ 'ਚ ਰੱਖਦਿਆ ਪੰਜ ਸਾਥੀ ਗੁਰਵਿੰਦਰ ਸਿੰਘ ਖੇਮਕਰਨ, ਪ੍ਰਕਾਸ਼ ਸਿੰਘ ਝਬਾਲ, ਰਾਜਵਿੰਦਰ ਕੌਰ ਪੱਟੀ, ਦਵਿੰਦਰ ਕੌਰ ਘਰਿਆਲਾ ਅਤੇ ਪ੍ਰੀਤਪਾਲ ਕੌਰ ਭੁੱਖ ਹੜਤਾਲ 'ਤੇ ਬੈਠੇ।
ਇਹ ਵੀ ਪੜ੍ਹੋਂ : ਚਿਹਰੇ 'ਤੇ ਦਾੜ੍ਹੀ ਮੁੱਛਾ ਹੋਣ ਕਾਰਨ ਮੁੰਡੇ ਨੇ ਵਿਆਹ ਤੋਂ ਸੀ ਨਕਾਰਿਆ, ਅੱਜ ਉਹ ਹੀ ਰੂਪ ਬਣਿਆ ਇਸ ਧੀ ਦੀ ਢਾਲ
ਸਿਹਤ ਮੁਲਾਜ਼ਮ ਸ਼ੰਘਰਸ ਕਮੇਟੀ ਦੇ ਆਗੂਆ ਗੁਰਬੀਰ ਸਿੰਘ ਪੰਡੋਰੀ, ਜਸਵਿੰਦਰ ਸਿੰਘ ਅੰਮ੍ਰਿਤਸਰ, ਸੁਖਬੀਰ ਕੌਰ ਢਿੱਲ਼ੋ, ਪ੍ਰਭਦੀਪ ਕੌਰ ਕੈਰੋ ਅਤੇ ਜਸਵਿੰਦਰ ਕੌਰ ਘਰਿਆਲਾ ਨੇ ਦੱਸਿਆ ਕਿ ਮੁਲਾਜ਼ਮ ਆਪਣੇ ਹੱਕਾ ਦੀ ਰਾਖੀ ਵਾਸਤੇ ਮਿਤੀ 6 ਅਗਸਤ 2020 ਤੱਕ ਲੜੀਵਾਰ ਭੁੱਖ ਹੜਤਾਂਲ 'ਤੇ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੈਠਿਆ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆ ਮੰਗਾਂ ਬਾਰੇ ਮੀਟਿੰਗ ਕਰਕੇ ਕੱਚਿਆਂ ਮੁਲਾਜ਼ਮਾਂ ਨੂੰ ਪੱਕਿਆ ਨਹੀਂ ਕਰਦੀ, ਨਵ-ਨਿਯੁਕਤ ਐੱਮ.ਪੀ.ਡਬਲਯੂ. ਦਾ ਪਰਖ ਕਾਲ ਸਮਾਂ ਦੋ ਸਾਲ ਨਹੀਂ ਕਰਦੀ ਅਤੇ ਮਲਟੀਪਰਪਜ਼ ਕੇਡਰ ਨੂੰ ਕੋਵਿਡ-19 ਦੌਰਾਨ ਅਗਲੀਆ ਸਫ਼ਾ 'ਚ ਕੰਮ ਕਰਨ ਬਦਲੇ ਸਪੈਸ਼ਲ ਇੰਕਰੀਮੈਟ ਨਹੀਂ ਦਿੰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਸਮੂਹ ਮਲਟੀਪਰਪਜ਼ ਕੇਡਰ ਮਿਤੀ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਨੂੰ ਘੇਰਨ ਲਈ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)
ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮੁੜ ਚੁੱਕੇ ਜਾ ਸਕਦੇ ਹਨ ਸਖ਼ਤ ਕਦਮ
NEXT STORY