ਜਲੰਧਰ/ਤਰਨਤਾਰਨ (ਜ.ਬ.)- ਗੋਲਡਨ ਵਿਰਸਾ ਯੂ.ਕੇ. ਵਲੋਂ ਰੋਕੋ ਕੈਂਸਰ ਮੁਹਿੰਮ (ਐਮ.ਕੇ.ਸੀ.) ਟਰੱਸਟ ਲੰਡਨ ਦੇ ਸਹਿਯੋਗ ਨਾਲ ਮਾਝੇ ਖੇਤਰ ਦੇ ਜ਼ਿਲਾ ਤਰਨਤਾਰਨ ਦੇ ਪਿੰਡ ਏਕਲਗੱਡਾ ਦੇ ਗੁਰਦੁਆਰਾ ਸਾਹਿਬ ਵਿਚ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵੱਖ-ਵੱਖ ਪਿੰਡਾਂ ਤੋਂ ਪਹੁੰਚੇ 500 ਤੋਂ ਵਧੇਰੇ ਲੋਕਾਂ ਨੇ ਲਾਭ ਉਠਾਇਆ। ਗੋਲਡਨ ਵਿਰਸਾ ਯੂ.ਕੇ. ਦੇ ਐਮ.ਡੀ. ਰਾਜਵੀਰ ਸਮਰਾ, ਕੈਪਟਨ ਸਿੰਘ ਸਮਰਾ ਤੇ ਹਰਦਿਆਲ ਸਿੰਘ ਸਮਰਾ ਦੀ ਦੇਖ-ਰੇਖ ਅਤੇ ਤਰਸੇਮ ਸਿੰਘ ਸਮਰਾ, ਨਿਰਮਲ ਸਿੰਘ ਸਮਰਾ, ਵਰਿੰਦਰ ਸਿੰਘ ਸਮਰਾ, ਨਵਤੇਜ ਸਿੰਘ ਸਮਰਾ ਤੇ ਗੁਰਪ੍ਰੀਤ ਸਿੰਘ ਗੋਪੀ ਕੰਵਰ ਸਿੱਧੂ, ਸਰਵਣ ਸਿੱਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਉਕਤ ਕੈਂਸਰ ਜਾਗਰੂਕਤਾ ਕੈਂਪ ਦਾ ਉਦਘਾਟਨ ਮਾਸ. ਜੋਗਿੰਦਰ ਸਿੰਘ ਏਕਲਗੱਡਾ ਅਤੇ ਰਾਜਵੀਰ ਸਮਰਾ ਯੂ.ਕੇ. ਨੇ ਰਿਬਨ ਕੱਟ ਕੇ ਕੀਤਾ।

ਉਕਤ ਕੈਂਸਰ ਜਾਗਰੂਕਤਾ ਕੈਂਪ ਦੇ ਪਹੁੰਚੇ ਲੋਕਾਂ (ਮਰਦਾਂ ਤੇ ਮਹਿਲਾਵਾਂ) ਦੇ ਪੀ.ਐਸ.ਏ. ਟੈਸਟ ਪੀਏ.ਪੀ. ਟੈਸਟ, ਈ.ਸੀ.ਜੀ ਟੈਸਟ, ਬੀ.ਪੀ. ਟੈਸਟ, ਸ਼ੂਗਰ ਟੈਸਟ ਤੇ ਮੈਮੋਗ੍ਰਾਫੀ ਟੈਸਟ ਆਦਿ ਮੁਫਤ ਕੀਤੇ ਗਏ ਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਡਾ. ਗਗਨਦੀਪ ਸੋਹਲ ਐਮ.ਡੀ. ਡਾ. ਅਵਨੀਸ਼ ਕੁਮਾਰ ਮੈਨੇਜਰ ਤੇ ਪੈਰਾ ਮੈਡੀਕਲ ਸਟਾਫ ਤੇ ਪ੍ਰਬੰਧਕਾਂ ਦੀ ਹਾਜ਼ਰੀ ਦੌਰਾਨ ਡਾ. ਹਨੀਸ਼ ਪੁਰੀ ਨੇ ਦੱਸਿਆ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਮਿਲ-ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਸਵਾਰਥੀ ਸੁਭਾਅ ਕਾਰਨ ਕੁਦਰਤ ਨਾਲ ਕੀਤੀ ਗਈ ਛੇੜਛਾੜ ਕਾਰਨ ਅੱਜ ਕੈਂਸਰ ਵਰਗੀ ਬਿਮਾਰੀ ਮਾਲਵੇ ਤੋਂ ਬਾਅਦ ਮਾਝੇ ਤੇ ਦੁਆਬੇ ਵਿਚ ਆਪਣੇ ਪੈਰ ਜਮ੍ਹਾ ਰਹੀ ਹੈ, ਜਿਸ ਦਾ ਖਾਤਮਾ ਤਾਂ ਹੀ ਸੰਭਵ ਹੈ ਜੇ ਸਮੇਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਗਠਨ ਅਤੇ ਧਾਰਮਿਕ ਜਥੇਬੰਦੀਆਂ ਮਿਲ ਜੁਲ ਕੇ ਹੰਭਲਾ ਮਾਰਨਗੇ।

ਉਨ੍ਹਾਂ ਕੈਂਸਰ ਦੇ ਮਰੀਜ਼ਾਂ ਨੂੰ ਵੀ ਮਾਨਸਿਕ ਤੌਰ 'ਤੇ ਖੁਸ਼ ਰਹਿਣ ਲਈ ਪ੍ਰੇਰਿਆ। ਇਸ ਮੌਕੇ ਹਾਜ਼ਰ ਲੋਕ ਗਾਇਕ ਜੌਹਨ ਬੇਦੀ, ਐਸ.ਐਸ.ਮੱਲ੍ਹੀ, ਬਿਕਰ ਤਿਮੋਵਾਲ, ਗਾਇਕ ਗੁਰਦੇਵ ਪਧਰੀ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਕੈਂਸਰ ਜਾਗਰੂਕਤਾ ਕੈਂਪ ਵਿਚ ਪਹੁੰਚੇ ਲੋਕਾਂ ਦੇ ਛੱਕਣ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸੜਕ 'ਤੇ ਤੜਫ ਰਹੇ ਨੌਜਵਾਨਾਂ ਲਈ ਰੱਬ ਬਣ ਬਹੁੜਿਆ ਜੱਜ
NEXT STORY