ਤਰਨਤਾਰਨ (ਰਮਨ ਚਾਵਲਾ) : ਇਕ ਸਾਲ ਪਹਿਲਾਂ ਅੱਜ ਦੇ ਦਿਨ 4 ਸਤੰਬਰ ਨੂੰ ਹੋਏ ਜ਼ਬਰਦਸਤ ਬੰਬ ਧਮਾਕੇ ਨੂੰ ਯਾਦ ਕਰ ਜ਼ਿਲੇ ਦੇ ਪਿੰਡ ਪੰਡੋਰੀ ਗੋਲਾ ਨਿਵਾਸੀ ਕੰਬ ਉੱਠਦੇ ਹਨ। ਇਸ ਵਾਪਰੇ ਹਾਦਸੇ ਦੌਰਾਨ ਜਿੱਥੇ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਉੱਥੇ ਇਕ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਕੇਸ ਦੀ ਜਾਂਚ ਕਰ ਰਹੀ ਐੱਨ. ਆਈ. ਏ. ਵਲੋਂ ਇਸ ਬੰਬ ਧਮਾਕੇ ਨਾਲ ਸਬੰਧਿਤ ਕੁੱਲ 9 ਵਿਅਕਤੀਆਂ ਖ਼ਿਲਾਫ਼ ਵਿਸ਼ੇਸ਼ ਅਦਾਲਤ 'ਚ ਕੇਸ ਦੀ ਸੁਣਵਾਈ ਜਾਰੀ ਹੈ ਅਤੇ ਮੁਲਜ਼ਮਾਂ ਵਲੋਂ ਜ਼ਮਾਨਤ ਸਬੰਧੀ ਮਾਣਯੋਗ ਸੁਪਰੀਮ ਕੋਰਟ 'ਚ ਲਗਾਈ ਅਪੀਲ ਨੂੰ ਅਦਾਲਤ ਨੇ ਖਾਰਜ਼ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਬੰਬ ਧਮਾਕੇ ਦੇ ਮੁਲਜ਼ਮਾਂ ਦੇ ਤਾਰ ਵਿਦੇਸ਼ਾਂ 'ਚ ਬੈਠੇ ਰੈਫਰੈਂਡਮ 2020 ਅਤੇ ਗਰਮ ਖਿਆਲੀ ਵਿਅਕਤੀਆਂ ਨਾਲ ਸਨ, ਜੋ ਵਿਦੇਸ਼ਾਂ 'ਚ ਬੈਠ ਪੰਜਾਬ ਦੇ ਵੱਖ-ਵੱਖ ਧਾਰਮਿਕ ਡੇਰਿਆਂ ਅਤੇ ਵੱਡੇ ਸਿਆਸੀ ਨੇਤਾਵਾਂ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ
ਜਾਣਕਾਰੀ ਅਨੁਸਾਰ ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ 4 ਸਤੰਬਰ ਦੀ ਉਹ ਰਾਤ ਪਿੰਡ ਵਾਸੀ ਕਦੇ ਨਹੀਂ ਭੁੱਲਦੇ ਜਦੋਂ ਸੜਕ ਕਿਨਾਰੇ ਮੌਜੂਦ ਇਕ ਖਾਲੀ ਪਲਾਟ ਅੰਦਰ ਜ਼ਮੀਨ ਹੇਠਾਂ ਵੱਡੀ ਮਾਤਰਾ 'ਚ ਲੁਕਾ ਕੇ ਰੱਖੇ ਵਿਸਫੋਟਕ ਪਦਾਰਥ ਨੂੰ ਬਾਹਰ ਕੱਢਣ ਸਮੇਂ ਜ਼ੋਰਦਾਰ ਧਮਾਕਾ ਹੋ ਗਿਆ ਸੀ। ਇਸ ਧਮਾਕੇ ਖੇਜ ਸਮਗਰੀ ਨੂੰ ਬਾਹਰ ਕੱਢਣ ਲਈ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਪੁੱਜੇ ਗੁਰਜੰਟ ਸਿੰਘ ਉਰਫ ਜੰਟਾ ਨਿਵਾਸੀ ਪਿੰਡ ਬੱਚੜੇ ਨੇ ਹਰਪ੍ਰੀਤ ਸਿੰਘ ਹੈਪੀ ਨਿਵਾਸੀ ਪਿੰਡ ਬੱਚੜੇ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਕੱਦਗਿੱਲ ਨੂੰ ਨਾਲ ਲਿਆ ਜ਼ਮੀਨ 'ਚ ਰੱਖੇ ਵਿਸਫੋਟਕ ਨੂੰ ਬਾਹਰ ਕੱਢਣ ਲਈ ਹਾਲੇ ਕਾਰਵਾਈ ਸ਼ੁਰੂ ਹੀ ਕੀਤੀ ਸੀ ਕਿ ਜ਼ੋਰਦਾਰ ਧਮਾਕੇ ਨਾਲ ਆਸ ਪਾਸ ਦੇ ਪਿੰਡ ਦਹਿਲ ਗਏ। ਇਹ ਧਮਾਕੇ ਖੇਜ਼ ਸਮਗਰੀ ਨੂੰ ਦਿਵਯ ਜਯੋਤੀ ਜਾਗਰਨ ਸੰਸਥਾਨ ਉਪਰ ਸੁੱਟਣ ਦੇ ਨਾਲ-ਨਾਲ ਕੁੱਝ ਸਿਆਸੀ ਨੇਤਾਵਾਂ ਨੂੰ ਮਾਰਨ ਦੀ ਨੀਅਤ ਨਾਲ ਪਲਾਨ ਤਿਆਰ ਕੀਤਾ ਸੀ।
ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕਈ ਦਿਨ ਤੱਕ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜ਼ਮੀਨ ਦੀ ਕੀਤੀ ਖੁਦਾਈ ਸਮੇਂ ਧਮਾਕਾ ਹੋਣ ਨਾਲ ਜਿੱਥੇ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਉੱਥੇ ਬਿਕਰਮਜੀਤ ਅਤੇ ਹਰਪ੍ਰੀਤ ਹੈਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਥਾਣਾ ਸਦਰ ਤਰਨਤਾਰਨ ਦੀ ਪੁਲਸ ਵਲੋਂ ਇਸ ਮਾਮਲੇ 'ਚ ਪਹਿਲਾਂ ਧਾਰਾ 304 ਆਈ.ਪੀ.ਸੀ, 4/5 ਐਕਸਪਲੋਸਿਵ ਐੱਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀਤੀ ਜਾਂਚ ਤੋਂ ਬਾਅਦ ਇਸ ਕੇਸ ਨਾਲ ਜੁੜੇ ਕੁੱਲ 9 ਮੁਲਜ਼ਮਾਂ ਖਿਲਾਫ ਧਾਰਾ 'ਚ ਵਾਧਾ ਕਰਦੇ ਹੋਏ 10,11,13 ਰੈਫਰੈਂਡਮ “ਦਾ ਅਨ ਲਾਅ ਫੁੱਲ ਐਕਟੀਵਿਟੀ ਐਕਟ 1967 , 153-ਏ , 120-ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਸੀ। ਦੇਸ਼ ਦੀ ਸੁਰੱਖਿਆ ਨਾਲ ਜੁੜੇ ਹੋਣ ਕਾਰਨ ਇਸ ਧਮਾਕੇ ਦੀ ਸਹੀ ਜਾਂਚ ਅਤੇ ਅਸਲ ਮੁਲਜ਼ਮਾਂ ਤੱਕ ਪੁਜੱਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਐੱਨ. ਆਈ. ਏ. ਪਾਸੋਂ ਕਰਵਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ, ਜਿਸ ਨੂੰ ਕਬੂਲ ਕਰਦੇ ਹੋਏ ਇਸ ਦੀ ਜਾਂਚ ਐੱਨ. ਆਈ. ਏ. ਵਲੋਂ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ ਮੌਜੂਦ ਗਰਮ ਖਿਆਲੀ ਸੰਗਠਨਾਂ ਵਲੋਂ ਫੰਡਿੰਗ ਦੀ ਮਦਦ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਕੋਸ਼ਿਸ਼ ਕਰਨੀ ਸੀ। ਜਿਸ ਦੌਰਾਨ ਪੁਲਸ ਵਲੋਂ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬੱਚੜੇ ਜ਼ਿਲ੍ਹਾ ਤਰਨਤਾਰਨ ਜੋ ਬਲਾਸਟ ਦੌਰਾਨ ਜ਼ਖਮੀ ਗੁਰਜੰਟ ਸਿੰਘ ਦਾ ਚਚੇਰਾ ਭਰਾ ਹੈ, ਚੰਨਦੀਪ ਸਿੰਘ ਉਰਫ ਬੱਬਰ ਪੁੱਤਰ ਹਰਵੰਤ ਸਿੰਘ ਵਾਸੀ ਮੱਲ੍ਹੀ ਮਾਰਕੀਟ ਡੇਹਰਾ ਰੋਡ ਬਟਾਲਾ ਜ਼ਿਲਾ ਗੁਰਦਾਸਪੁਰ, ਮਨਪ੍ਰੀਤ ਸਿੰਘ ਉਰਫ ਮਨ ਪੁੱਤਰ ਮੁਖਤਿਆਰ ਸਿੰਘ ਵਾਸੀ ਮੁਰਾਦਪੁਰਾ ਜ਼ਿਲ੍ਹਾ ਤਰਨਤਾਰਨ, ਹਰਜੀਤ ਸਿੰਘ ਹੀਰਾ ਪੁਤਰ ਹਰਦੇਵ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ, ਮਾਨਦੀਪ ਸਿੰਘ ਉਰਫ ਮੱਸਾ ਨਿਵਾਸੀ ਪਿੰਡ ਦੀਨੇਵਾਲ ਜੋ ਇਕ ਐੱਨ. ਜੀ. ਓ. ਸੰਸਥਾ ਵਿਦੇਸ਼ਾਂ ਤੋਂ ਆਉਣ ਵਾਲੇ ਫੰਡ ਰਾਹੀਂ ਚਲਾਉਂਦਾ ਸੀ, ਮਲਕੀਤ ਸਿੰਘ ਉਰਫ ਸ਼ੇਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਕੋਟਲਾ ਗੁਜਰਾਂ ਜ਼ਿਲਾ ਅੰਮ੍ਰਿਤਸਰ, ਅਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਫਤਿਹਗੜ ਚੂੜੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਦਕਿ ਅੱਖਾਂ ਦੀ ਰੌਸ਼ਨੀ ਖੋਹ ਚੁੱਕਾ ਗੁਰਜੰਟ ਸਿੰਘ ਉਰਫ ਜੰਟਾ ਦਾ ਹਸਪਤਾਲ ਵਿਖੇ ਇਲਾਜ਼ ਜਾਰੀ ਰਿਹਾ। ਐੱਨ.ਆਈ.ਏ. ਵਲੋਂ ਜ਼ਿਲਾ ਤਰਨਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ਨਿਵਾਸੀ ਕਈ ਨੌਜਵਾਨਾਂ ਨੂੰ ਇਸ ਕੇਸ 'ਚ ਸ਼ਾਮਲ ਹੋਣ ਸਬੰਧੀ ਰਾਉਂਡ ਅੱਪ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ
ਐੱਨ.ਆਈ.ਏ ਵਲੋਂ ਕੀਤੀ ਜਾਂਚ 'ਚ ਇਹ ਸਾਹਮਣੇ ਆਇਆ ਸੀ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਮੈਂਬਰਾਂ ਤੋਂ ਇਲਾਵਾ ਮੁੱਖ ਸਾਜਿਸ਼ ਕਰਤਾ ਅਤੇ ਲੀਡਰ ਬਿਕਰਮਜੀਤ ਸਿੰਘ ਉਰਫ ਗ੍ਰੰਥੀ ਜੋ ਪੇਸ਼ੇ ਤੋਂ ਗ੍ਰੰਥੀ ਸੀ ਅਤੇ ਬਣਾਏ ਜਾਣ ਵਾਲੇ ਬੰਬਾਂ ਦੀ ਮਦਦ ਨਾਲ ਦੇਸ਼ ਦੇ ਹਿੰਦੂ ਨੇਤਾਵਾਂ, ਧਾਰਮਿਕ ਡੇਰੇਆਂ, ਉੱਚ ਰਾਜਨੀਤੀਕ ਹਸਤੀਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਣਾ ਦੀ ਤਿਆਰੀ 'ਚ ਸੀ। ਬਿਕਰਮਜੀਤ ਸਿੰਘ ਆਪਣੇ ਪੁਰਾਣੇ ਘਰ ਗੇਟ ਹਕੀਮਾਂ ਵਿਖੇ ਆਪਣੇ ਵਿਸਫੋਟਕਾਂ ਲਈ ਸਮੱਗਰੀ ਇਕੱਠੀ ਕਰਦਾ ਸੀ। ਜਿਸ ਨੇ 2016 'ਚ ਘੱਲੂਘਾਰੇ ਹਫ਼ਤੇ ਮੌਕੇ ਇਕ ਧਾਰਮਿਕ ਸਥਾਨ ਤੇ ਜ਼ਿਆਦਾ ਲੋਕਾਂ ਨੂੰ ਕੱਟਰਪੰਥੀ ਬਣਾਇਆ ਹੋਈਆ ਸੀ ਅਤੇ ਪਿੰਡ ਬੱਚੜੇ ਵਿਖੇ ਗੁਰਜੰਟ ਸਿੰਘ ਦੇ ਘਰ ਇਨ੍ਹਾਂ ਕੱਟਰਪੰਥੀਆਂ ਨੂੰ ਆਈ. ਈ. ਡੀ. ਨਿਰਮਾਣ ਦੀ ਸਿਖਲਾਈ ਵੀ ਦਿੱਤੀ ਸੀ। ਬਿਕਰਮਜੀਤ ਸਿੰਘ ਕੱਟਰਪੰਥੀ ਪ੍ਰੇਰਣਾ ਦੇਣ, ਆਈ. ਈ. ਡੀ. ਨਿਰਮਾਣ ਦੀ ਸਿਖਲਾਈ ਦੇਣ, ਵਿਸਫੋਟਕ ਪਦਾਰਥਾਂ ਦਾ ਨਿਰਮਾਣ ਕਰਨ ਆਦਿ ਤੋਂ ਬਾਅਦ ਜੁਲਾਈ 2018 'ਚ ਅਰਮਾਨੀਆਂ ਦੇ ਰਸਤੇ ਆਸਟਰੀਆ ਜਾ ਪੁੱਜਾ ਸੀ। ਇਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਚੰਨਦੀਪ ਸਿੰਘ ਉਰਫ ਗੱਬਰ ਦੇ ਸਬੰਧ 2018 ਦੌਰਾਨ ਫੇਸਬੁੱਕ ਰਾਹੀਂ ਪਾਕਿਸਤਾਨ 'ਚ ਬੈਠੇ ਉਸਮਾਨ ਨਾਲ ਹੋਏ ਸਨ, ਜੋ ਗੱਬਰ ਨੂੰ ਖਾਲਿਸਤਾਨ ਲਈ ਵੱਖਰੇ ਰਾਜ ਸਥਾਪਤ ਕਰਨ ਲਈ ਅਕਸਰ ਉਕਸਾਉਂਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਣਯੋਗ ਸੁਪਰੀਕ ਕੋਰਟ 'ਚ ਜ਼ਮਾਨਤ ਅਰਜੀ ਦੀ ਅਪੀਲ ਲਗਾਈ ਗਈ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਨਾ-ਮਨਜੂਰ ਕਰਦੇ ਹੋਏ ਖਾਰਜ਼ ਕਰ ਦਿੱਤਾ ਸੀ। ਕੇਂਦਰ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਵਲੋਂ ਉੱਕਤ ਮੁਲਜ਼ਮਾਂ ਤੋਂ ਇਲਾਵਾ ਬਿਕਰਮਜੀਤ ਸਿੰਘ ਪੰਜਵੜ ਅਤੇ ਇਕ ਹੋਰ ਸਮੇਤ ਕੁੱਲ 9 ਖ਼ਿਲਾਫ਼ ਐੱਨ.ਆਈ.ਏ. ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ 'ਚ ਚਲਾਨ ਪੇਸ਼ ਕਰ ਕੇਸ ਦੀ ਪੈਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਪੇਸ਼ ਕੀਤੇ ਗਏ ਚਲਾਨ ਦੌਰਾਨ ਐੱਨ.ਆਈ.ਏ ਨੇ ਤਰਨਤਾਰਨ ਪੁਲਸ ਦੀ ਜਾਂਚ ਨਾਲ ਸਹਿਮਤੀ ਵੀ ਜਤਾਈ ਸੀ। ਇਸ ਸਬੰਧੀ ਐੱਸ. ਐੱਸ. ਪੀ. ਧਰੁੰਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਬਲਾਸਟ ਮਾਮਲੇ ਦਾ ਕੇਸ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ 'ਚ ਚੱਲ ਰਿਹਾ ਹੈ। ਇਸ ਕੇਸ ਸਬੰਧੀ ਤਰਨਤਾਰਨ ਪੁਲਸ ਨੇ ਐੱਨ.ਆਈ.ਏ. ਦਾ ਪੂਰਾ ਸਹਿਯੋਗ ਕਰਦੇ ਹੋਏ ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਦੇਸ਼ ਵਿਰੋਧੀ ਅਨਸਰਾਂ ਸਬੰਧੀ ਗੁਪਤ ਸੂਚਨਾ ਪੁਲਸ ਨੂੰ ਬਿਨਾਂ ਡਰ ਤੋਂ ਦਿੱਤੀ ਜਾ ਸਕਦੀ ਹੈ।
ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)
NEXT STORY