ਤਰਨਤਾਰਨ (ਰਮਨ) - ਸਥਾਨਕ ਸ਼ਹਿਰ ’ਚ ਨਵੇਂ ਖੁੱਲੇ ਇਕ ਸ਼ਾਪਿੰਗ ਮਾਲ ਦੇ ਸਟਾਫ਼ ਨਾਲ ਕੁਝ ਨੌਜਵਾਨਾਂ ਦੀ ਹੋਈ ਮਾਮੂਲੀ ਤਕਰਾਰ ਨੇ ਇੰਨਾ ਵੱਡਾ ਰੂਪ ਧਾਰ ਲਿਆ ਕਿ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਸ਼ਾਪਿੰਗ ਮਾਲ ਦੀ ਜਿੱਥੇ ਬੂਰੀ ਤਰ੍ਹਾਂ ਭੰਨ ਤੋੜ ਕੀਤੀ, ਉੱਥੇ ਹੀ ਉਨ੍ਹਾਂ ਵਲੋਂ 3 ਰੌਂਦ ਫਾਈਰਿੰਗ ਵੀ ਕੀਤੀ ਗਈ। ਉਕਤ ਹਮਲਾਵਰ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਮੌਕੇ ਤੋਂ ਫਰਾਰ ਹੋ ਗਏ, ਜਿੰਨ੍ਹਾਂ ਦੀ ਇਕ ਘੰਟੇ ਬਾਅਦ ਡੀ.ਐੱਸ.ਪੀ ਸੁੱਚਾ ਸਿੰਘ ਬੱਲ ਵਲੋਂ ਪਛਾਣ ਕਰ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪੁਲਸ ਨੇ 2 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਕੁੱਲ 14 ਵਿਅਕਤੀਆਂ ’ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਅਤੇ ਐੱਸ. ਐੱਸ. ਪੀ. ਰਿਹਾਇਸ਼ ਵਿਚਕਾਰ ਸਥਿਤ ਇਕ ਸ਼ਾਪਿੰਗ ਮਾਲ ਵਿਖੇ ਬੀਤੀ ਸ਼ਾਮ ਕੁਝ ਲੋਕ ਆਪਣੇ ਪਰਿਵਾਰ ਸਣੇ ਖ਼ਰੀਦਦਾਰੀ ਕਰਨ ਆਏ ਸਨ। ਉਪਰੰਤ ਬਿੱਲ ਦੀ ਅਦਾਇਗੀ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲ ਰਹੇ ਸਨ ਤਾਂ ਗੇਟ ’ਤੇ ਮੌਜੂਦ ਗਾਰਡ ਗੁਰਬਿੰਦਰ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਿਆ। ਇਸ ਦੌਰਾਨ ਸ਼ੋਅ ਰੂਮ ਦੇ ਮੈਨੇਜਰ ਅਰਵਿੰਦਰ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਮਸਲਾ ਹੱਲ ਕਰਵਾ ਦਿੱਤਾ। ਇਸ ਤੋਂ ਕੁਝ ਦੇਰੀ ਬਾਅਦ ਜੈਦੀਪ ਸਿੰਘ ਪੁੱਤਰ ਗੁਰਵਿੰਦਰਜੀਤ ਸਿੰਘ ਉਰਫ ਘੱਕੂ ਵਾਸੀ ਪਿੰਡ ਪਲਾਸੌਰ ਅਤੇ ਸੰਨੀ ਡਿਆਲ ਆਪਣੇ ਕਰੀਬ 12 ਸਾਥੀਆਂ ਨਾਲ ਪਜੈਰੋ ਗੱਡੀਆਂ ’ਤੇ ਸਵਾਰ ਹੋ ਆ ਪੁੱਜੇ, ਜੋ ਹਾਕੀਆਂ, ਬੇਸਬਾਲ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਸਨ, ਆਉਂਦੇ ਹੀ ਸ਼ੋਅ ਰੂਮ ਦੇ ਬਾਹਰ ਵਾਲੇ ਵੱਡੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਗਏ।
ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਇਸ ਤੋਂ ਬਾਅਦ ਜੈਦੀਪ ਸਿੰਘ ਨੇ ਹਵਾ ’ਚ ਤਿੰਨ ਰੌਂਦ ਫਾਈਰਿੰਗ ਕਰ ਦਿੱਤੀ। ਇਸ ਦੌਰਾਨ ਲੋਕਾਂ ’ਚ ਦਹਿਸ਼ਤ ਫੈਲ ਗਈ। ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਹਮਲਾਵਰ ਸਟਾਫ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਮੌਕੇ ’ਤੇ ਪੁੱਜੇ ਅਤੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਫੁਟੇਜ਼ ਨੂੰ ਕਬਜ਼ੇ ’ਚ ਲੈ ਇਕ ਘੰਟੇ ਦੌਰਾਨ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ।
ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)
ਡੀ.ਐੱਸ. ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ ਜੈਦੀਪ ਸਿੰਘ ਪੁੱਤਰ ਗਰਬਿੰਦਰਜੀਤ ਸਿੰਘ ਉਰਫ ਘੱਕੂ ਵਾਸੀ ਪਲਾਸੌਰ, ਸੰਨੀ ਵਾਸੀ ਡਿਆਲ ਤੋਂ ਇਲਾਵਾ 12 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਸੰਗਰੂਰ ’ਚ ਮਾਰੂ ਹੋਇਆ ਕੋਰੋਨਾ, 62 ਸਾਲਾ ਬੀਬੀ ਦੀ ਮੌਤ ਸਣੇ ਹੋਰ ਨਵੇਂ ਮਾਮਲੇ ਆਏ ਸਾਹਮਣੇ
NEXT STORY