ਚੰਡੀਗੜ੍ਹ : ਤਰਨਤਾਰਨ ਵਿਖੇ 5 ਸਤੰਬਰ ਨੂੰ ਹੋਏ ਧਮਾਕੇ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੇ ਹਵਾਲੇ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਸ਼ਿਫਾਰਸ਼ ਨੂੰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਮਾਮਲੇ ਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸਬੰਧ ਹੋਣ ਅਤੇ ਪਾਕਿਸਤਾਨ ਅਧਾਰਿਤ ਸਿੱਖ ਫਾਰ ਜਸਟਿਸ (ਐਸ. ਐਫ. ਜੇ) ਦੇ ਦੋਸ਼ੀਆਂ ਨਾਲ ਸ਼ੱਕੀ ਸਬੰਧ ਹੋਣ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਮੁਤਾਬਕ ਇਸ ਸਬੰਧੀ ਸੂਚਨਾ ਮੁੱਖ ਸਕੱਤਰ ਅਤੇ ਡੀ. ਜੀ. ਪੀ. ਪੰਜਾਬ ਨੂੰ ਪ੍ਰਾਪਤ ਹੋ ਗਈ ਹੈ। ਤਰਨਤਾਰਨ ਜ਼ਿਲੇ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਖਾਲੀ ਪਲਾਟ 'ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਨਾਲ ਸਬੰਧਤ ਇਕ ਕੇਸ ਐਫ. ਆਈ. ਆਰ. ਨੰਬਰ 0280, ਜ਼ੇਰੇ ਦਫਾ 304 ਆਈ.ਪੀ.ਸੀ. ਅਤੇ ਐਕਸ਼ਪਲੋਸਿਫ ਸਬਸਟਾਂਸਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਧਮਾਕੇ 'ਚ 2 ਵਿਅਕਤੀ ਮਾਰੇ ਗਏ ਸਨ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਸੀ, ਜਦੋਂ ਮਾਰੇ ਗਏ ਵਿਅਕਤੀ ਬਰੂਦ ਦੀ ਖੇਪ ਨੂੰ ਕੱਢਣ ਲਈ ਇਕ ਟੋਆ ਪੁੱਟ ਰਹੇ ਸਨ।
ਪੰਜਾਬ ਪੁਲਸ ਨੇ ਪਾਕਿਸਤਾਨ ਅਧਾਰਿਤ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂਦੀ ਪੁੱਛ ਪੜਤਾਲ ਤੋਂ ਬਾਅਦ ਗੁੰਝਲਦਾਰ ਸ਼ਾਜਿਸ਼ ਅਤੇ ਇਸ ਗਿਰੋਹ ਦੇ ਹਮਲਿਆਂ ਦੀ ਗੱਲ ਸਾਹਮਣੇ ਆਈ ਹੈ, ਜਿਨ੍ਹਾਂ 'ਚ 2016 ਵਿਚ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ। ਮੁੱਖ ਸ਼ਾਜਿਸ਼ਕਾਰ ਬਿਕਰਮਜੀਤ ਸਿੰਘ ਉਰਫ ਗ੍ਰੰਥੀ ਅਤੇ ਇਸ ਗਿਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਗ੍ਰੰਥੀ ਬਾਰੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਉਹ ਆਸਟਰੀਆ ਵਿਖੇ ਹੈ। ਪੇਸ਼ੇ ਵਜੋਂ ਗ੍ਰੰਥੀ ਅਤੇ ਦਮਦਮੀ ਟਕਸਾਲ ਦਾ ਪੈਰੋਕਾਰ ਬਿਕਰਮ ਪਾਠੀ ਵਜੋਂ ਕੰਮ ਕਰਦਾ ਹੈ। ਉਹ ਅੱਤ ਦਾ ਗਰਮ ਖਿਆਲੀ ਵਿਅਕਤੀ ਹੈ। ਉਸ ਨੇ ਉੱਘੀਆਂ ਸਿਆਸੀ ਸ਼ਖਸ਼ੀਅਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਦੇਸੀ ਬੰਬਾਂ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।
ਆਈ.ਈ.ਡੀ. ਦੇ ਇਸ ਮਾਹਿਰ ਨੇ ਸਥਾਨਕ ਬਣੇ ਬਹੁਮੰਤਵੀ ਬੰਬਾਂ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾਈ। ਭਗੌੜੇ ਹੋਰਨਾਂ ਵਿਅਕਤੀਆਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ (ਕੈਲੀਫੋਰਨੀਆ, ਅਮਰੀਕਾ ਅਧਾਰਿਤ), ਗੁਰਵਿੰਦਰ ਸਿੰਘ ਪ੍ਰਿੰਸ (ਕੈਲੀਫੋਰਨੀਆ, ਅਮਰੀਕਾ ਅਧਾਰਿਤ), ਸੋਢੀ ਸਿੰਘ (ਇਸ ਵੇਲੇ ਅਰਮੀਨੀਆ ਰਹਿ ਰਿਹਾ), ਅਰਵਿੰਦਰ ਸਿੰਘ ਹਨੀ, ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਬੱਬੂ 3 ਜੂਨ, 2016 ਨੂੰ ਅੰਮ੍ਰਿਤਸਰ ਦੇ ਇਕ ਸ਼ਰਾਬ ਦੇ ਠੇਕੇ ਉਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਫਰਾਰ ਹੋ ਗਏ ਸਨ।
ਕੈਪਟਨ ਅਮਰਿੰਦਰ ਨੇ ਰਾਜਪਾਲ ਤੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਕੀਤੀ ਰਸਮੀ ਮੁਲਾਕਾਤ
NEXT STORY