ਬੁਢਲਾਡਾ (ਰਾਮ ਰਤਨ ਬਾਂਸਲ) : ਬੁਢਲਾਡਾ ਦੇ ਬੱਸ ਅੱਡੇ 'ਤੇ ਸ਼ਰੇਆਮ ਕਤਲ ਕੀਤੇ ਨੌਜਵਾਨ ਦੇ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ ਬੀਤੇ ਦਿਨੀਂ ਇਹ ਕਤਲ ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਕੁਝ ਸਮਾਂ ਪਹਿਲਾਂ ਮਾਮੂਲੀ ਤਕਰਾਰ ਹੋਈ ਸੀ। ਇਸੇ ਤਕਰਾਰ ਕਾਰਣ ਇਹ ਕਤਲ ਹੋਇਆ ਹੈ। ਪੁਲਸ ਨੇ ਕਤਲ ਦੇ ਦੋਸ਼ੀਆਂ ਨੂੰ ਕੁਝ ਹੀ ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਕਪਤਾਨ ਪੁਲਸ ਮਾਨਸਾ ਨੇ ਦੱਸਿਆ ਕਿ ਮਿਤੀ ਬੁੱਧਵਾਰ ਨੂੰ ਥਾਣਾ ਸਿਟੀ ਬੁਢਲਾਡਾ ਦੀ ਪੁਲਸ ਕੋਲ ਇਤਲਾਹ ਮਿਲੀ ਕਿ ਬੱਸ ਸਟੈਡ ਬੁਢਲਾਡਾ ਵਿਖੇ ਜਸ਼ਨਦੀਪ ਸਿੰਘ (ਉਮਰ 20 ਸਾਲ) ਪੁੱਤਰ ਮੇਵਾ ਸਿੰਘ ਵਾਸੀ ਕੁਲਹਿਰੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦਿਨ ਜਸ਼ਨ ਦਾ ਕਤਲ ਕੀਤਾ ਗਿਆ, ਉਸੇ ਦਿਨ ਉਸ ਦਾ ਜਨਮ ਦਿਨ ਸੀ। ਇਸ ਦੇ ਸਬੰਧ ਵਿਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਦੇ ਬਿਆਨਾਂ 'ਤੇ ਰਣਵੀਰ ਸਿੰਘ ਉਰਫ ਫਲੋਪ ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣ ਵਾਲਾ(ਹਰਿਆਣਾ), ਪਵਿੱਤਰ ਸਿੰਘ ਉਰਫ ਅਨੂ ਪੁੱਤਰ ਤਰਸੇਮ ਸਿੰਘ ਵਾਸੀ ਬਰੇਹ, ਕਰਨ ਪੁੱਤਰ ਸਰਬਜੀਤ ਸਿੰਘ ਵਾਸੀ ਵਾ.ਨੰ 1 ਬੁਢਲਾਡਾ, ਦਵਿੰਦਰ ਸਿੰਘ ਪੁੱਤਰ ਨਰਿੰਦਰ ਪਾਲ ਵਾਸੀ ਕਲੀਪੁਰ ਅਤੇ ਨਰਿੰਦਰ ਸਿੰਘ ਉਰਫ ਨੰਦੀ ਪੁੱਤਰ ਬਿੰਦਰ ਸਿੰਘ ਵਾਸੀ ਖਿਆਲਾ ਕਲਾਂ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਚੱਪੇ-ਚੱਪੇ 'ਤੇ ਲੱਗ ਗਈ ਪੁਲਸ, ਪੂਰੇ ਸ਼ਹਿਰ ਵਿਚ ਲੱਗ ਗਏ ਨਾਕੇ
ਪੁਲਸ ਨੇ ਕੁਝ ਹੀ ਸਮੇਂ ਵਿਚ ਰਣਵੀਰ ਸਿੰਘ ਉਰਫ ਫਲੋਪ,ਪਵਿੱਤਰ ਸਿੰਘ ਉਰਫ ਅਨੂ, ਕਰਨ, ਦਵਿੰਦਰ ਸਿੰਘ, ਨਰਿੰਦਰ ਸਿੰਘ ਉਰਫ ਨੰਦੀ ਨੂੰ ਕਾਬੂ ਕੀਤਾ। ਜਿਨ੍ਹਾਂ ਪਾਸੋਂ ਕਤਲ ਸਮੇਂ ਵਰਤੇ ਹਥਿਆਰ (ਡੰਡੇ,ਸੋਟੀ, ਕਹੀ ਦਾ ਦਸਤਾ) ਅਤੇ ਵਰਨਾ ਕਾਰ ਨੰਬਰ ਪੀ.ਬੀ 13 ਬੀ.ਡਬਲਯੂ 1192 ਨੂੰ ਬ੍ਰਾਮਦ ਕੀਤਾ ਗਿਆ ਹੈ। ਵਜਾ ਰੰਜਿਸ਼ ਇਹ ਹੈ ਕਿ ਮ੍ਰਿਤਕ ਜਸ਼ਨਦੀਪ ਸਿੰਘ ਉਕਤ ਦੀ ਕੁੱਝ ਸਮਾਂ ਪਹਿਲਾ ਰਣਵੀਰ ਸਿੰਘ ਉਰਫ ਫਲੋਪ ਉਕਤ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਈ ਸੀ, ਜਿਸ ਸਬੰਧੀ ਰਣਵੀਰ ਸਿੰਘ ਆਪਣੇ ਮਨ ਵਿਚ ਖਾਰ ਰੱਖਣ ਕਰਕੇ ਜਸ਼ਨਦੀਪ ਸਿੰਘ ਉਕਤ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਕੈਨੇਡਾ ਤੋਂ ਆਏ ਮੁੰਡੇ ਸਣੇ 3 ਨੌਜਵਾਨਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ! ਇਕ ਨੌਜਵਾਨ ਦੀ ਦਰਦਨਾਕ ਮੌਤ, ਸਿਰ ਤੋਂ ਲੰਘਿਆ ਟਰੱਕ
NEXT STORY