ਲੁਧਿਆਣਾ (ਸੇਠੀ) : ਜੀ. ਐੱਸ. ਟੀ. ਕੌਂਸਲ ਵੱਲੋਂ 13 ਅਕਤੂਬਰ ਨੂੰ ਧਾਗੇ ਤੋਂ ਟੈਕਸ ਸਲੈਬ 18 ਫੀਸਦੀ ਤੋਂ 12 ਫੀਸਦੀ ਕੀਤਾ ਗਿਆ ਸੀ। ਇਸ ਨਾਲ ਸਬੰਧਤ ਕਾਰੋਬਾਰੀਆਂ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੇ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਧਾਗਾ ਖਰੀਦਿਆ ਸੀ ਤੇ ਉਸ ਦਾ ਭੁਗਤਾਨ ਕੁੱਝ ਮਹੀਨੇ ਬਾਅਦ ਕਰਨ 'ਤੇ ਉਪਰੋਕਤ ਡੀਲਰ ਕਾਰੋਬਾਰੀ ਤੋਂ ਟੈਕਸ 18 ਫੀਸਦੀ ਦੀ ਹੀ ਮੰਗ ਕਰ ਰਹੇ ਹਨ, ਜਦੋਂਕਿ ਮੌਜੂਦਾ ਸਮੇਂ ਵਿਚ ਉਨ੍ਹਾਂ ਧਾਗਿਆਂ 'ਤੇ 12 ਫੀਸਦੀ ਟੈਕਸ ਹੈ। ਸਬੰਧਤ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੌਂਸਲ 18 ਦੀ ਜਗ੍ਹਾ ਟੈਕਸ ਸਲੈਬ 25 ਫੀਸਦੀ ਕਰ ਦਿੰਦੀ ਤਾਂ ਕਿ ਇਹ ਡੀਲਰ ਘੱਟ ਟੈਕਸ ਸਲੈਬ ਰਾਹੀਂ ਅਦਾਇਗੀ ਲੈ ਲੈਂਦੇ। ਅਜਿਹੀਆਂ ਗੱਲਾਂ ਤੋਂ ਧਾਗਾ ਕਾਰੋਬਾਰ ਵਿਚ ਦੁਚਿੱਤੀ ਦੇ ਹਾਲਾਤ ਬਣੇ ਹੋਏ ਹਨ। ਕਾਰੋਬਾਰੀਆਂ ਵਿਚ ਲੈਣ-ਦੇਣ ਕਰਦੇ ਸਮੇਂ ਨੋਕ-ਝੋਕ ਹੋਣਾ ਸੁਭਾਵਿਕ ਹੈ ਪਰ ਜ਼ਿਆਦਾ ਪੈਸੇ ਦੇਣਾ ਕੋਈ ਨਹੀਂ ਚਾਹੁੰਦਾ, ਜਦੋਂਕਿ ਡੀਲ ਹੋਈ ਗੱਲ ਤੋਂ ਕੋਈ ਕਾਰੋਬਾਰੀ ਪਿੱਛੇ ਹਟਣ ਨੂੰ ਵੀ ਤਿਆਰ ਨਹੀਂ ਹੈ।
ਜੀ. ਐੱਸ. ਟੀ. ਕੌਂਸਲ ਨੂੰ ਅਜਿਹੇ ਫੈਸਲੇ ਤੁਰੰਤ ਲੈਣੇ ਚਾਹੀਦੇ
ਜੀ. ਐੱਸ. ਟੀ. ਕੌਂਸਲ ਨੂੰ ਸਲੈਬ ਘੱਟ ਕਰਨ ਦੇ ਸਬੰਧ 'ਚ ਫੈਸਲੇ ਤੁਰੰਤ ਲੈਣੇ ਚਾਹੀਦੇ ਹਨ, ਨਹੀਂ ਤਾਂ ਇਸ ਗੱਲ ਦਾ ਅਸਰ ਦੇਸ਼ ਦੇ ਕਾਰੋਬਾਰ 'ਤੇ ਵੀ ਪੈ ਸਕਦਾ ਹੈ। ਵੈਸੇ ਤਾਂ ਕੌਂਸਲ ਨੂੰ ਸਬੰਧਤ ਟਰੇਡ ਦੇ ਸੀਨੀਅਰ ਆਗੂਆਂ ਤੋਂ ਸਲੈਬ ਘੱਟ ਜਾਂ ਵਧਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਕਾਰੋਬਾਰ ਆਸਾਨੀ ਨਾਲ ਚਲਦਾ ਰਹੇ। ਮੌਜੂਦਾ ਸਮੇਂ 'ਚ ਅਜਿਹਾ ਨਹੀਂ ਹੈ ਧਾਗੇ ਨਾਲ ਸਬੰਧਤ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਇਸ ਗੱਲ ਨੂੰ ਸਿਰਿਓਂ ਨਕਾਰਦੇ ਹੋਏ ਕਿਹਾ ਕਿ ਜੇਕਰ ਟੈਕਸ 12 ਫੀਸਦੀ ਹੈ ਤਾਂ ਧਾਗੇ ਦੇ ਰੇਟ 'ਤੇ 12 ਫੀਸਦੀ ਟੈਕਸ ਲਿਆ ਜਾ ਰਿਹਾ ਹੈ। ਉਨ੍ਹਾਂ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪੁਰਾਣੀ ਡੀਲ ਵਿਚ ਕੁੱਝ ਕੁ ਅਹਿਜੇ ਕੇਸ ਹੋ ਸਕਦੇ ਹਨ ਪਰ ਮੌਜੂਦਾ ਸਮੇਂ 'ਚ ਹਰ ਡੀਲਰ ਧਾਗੇ 'ਤੇ 12 ਫੀਸਦੀ ਟੈਕਸ ਹੀ ਵਸੂਲ ਰਿਹਾ ਹੈ। ਹਾਂ, ਜੇਕਰ ਕਿਸੇ ਧਾਗੇ ਦੀ ਮਾਨੋਪਲੀ ਹੋਵੇ ਤਾਂ ਉਹ ਕੁੱਝ ਵੀ ਲੈ ਸਕਦਾ ਹੈ।
ਧਾਗੇ ਦੇ ਕੱਚੇ ਮਾਲ 'ਤੇ ਟੈਕਸ ਸਲੈਬ ਅੱਜ ਵੀ 18 ਫੀਸਦੀ ਹੈ
ਫਾਈਬਰ, ਪੋਲਿਸਟਰ ਅਤੇ ਸਿੰਥੈਟਿਕ ਧਾਗੇ ਦੇ ਰਾਅ ਮਟੀਰੀਅਲ 'ਤੇ ਅੱਜ ਵੀ ਟੈਕਸ ਸਲੈਬ 18 ਫੀਸਦੀ ਹੈ, ਜਦੋਂਕਿ ਧਾਗਾ ਤਿਆਰ ਹੋ ਜਾਣ 'ਤੇ ਟੈਕਸ ਸਲੈਬ 12 ਫੀਸਦੀ ਲਗਦਾ ਹੈ ਅਤੇ ਜੋ ਅੰਤਰ ਆ ਰਿਹਾ ਹੈ, ਉਸ ਸਬੰਧੀ ਕੌਂਸਲ ਨੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਕੀਤਾ ਹੈ ਪਰ ਮਿੱਲ ਮਾਲਕ 12 ਫੀਸਦੀ ਦੇ ਹਿਸਾਬ ਨਾਲ ਇਨਵਾਇਸ ਤਿਆਰ ਕਰਦੇ ਹਨ।
ਸੀ. ਐੱਚ. ਬੀ. ਦਾ ਆਈ. ਟੀ. ਪਾਰਕ 'ਚ ਹਾਊਸਿੰਗ ਪ੍ਰਾਜੈਕਟ ਜਨਵਰੀ 'ਚ
NEXT STORY