ਸੰਦੌੜ ( ਰਿਖੀ)-ਬੀ. ਐੱਡ ਅਧਿਆਪਕ ਫਰੰਟ ਵੱਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਸਬੰਧੀ ਸੂਬਾਈ ਮੀਟਿੰਗ 'ਚ ਭਾਗ ਲੈਣ ਉਪਰੰਤ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਕਮੇਟੀ ਮੈਂਬਰ ਆਗੂ ਕੇਵਲ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਫਰੰਟ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ 5 ਫਰਵਰੀ ਨੂੰ ਜ਼ਿਲਾ ਪੱਧਰ 'ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 25 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕਾ ਦੀਨਾ ਨਗਰ 'ਚ ਸੂਬਾ ਪੱਧਰੀ ਰੋਸ ਰੈਲੀ ਕਰ ਕੇ ਅਧਿਆਪਕਾਂ ਖਿਲਾਫ ਹੋ ਰਹੇ ਨਾਦਰਸ਼ਾਹੀ ਫੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ । ਸ. ਮਾਹਮਦਪੁਰ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਲੰਬੇ ਸਮੇਂ ਤੋਂ ਬੀ.ਐੱਡ ਅਧਿਆਪਕ ਪੜ੍ਹਾ ਰਹੇ ਹਨ, ਅਜਿਹੇ ਵਿਚ ਉਨ੍ਹਾਂ 'ਤੇ ਇਕ ਬ੍ਰਿਜ ਕੋਰਸ ਕਰਨ ਦਾ ਫਰਮਾਨ ਚਾੜ੍ਹਨਾ ਬਿਨਾਂ ਧੱਕੇਸ਼ਾਹੀ ਤੋਂ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸੇ ਵੀ ਕੀਮਤ 'ਤੇ ਇਹ ਕੋਰਸ ਨਹੀਂ ਕਰੇਗੀ ਅਤੇ ਮਿਡਲ ਸਕੂਲਾਂ 'ਚੋਂ ਪੰਜਾਬੀ, ਹਿੰਦੀ, ਸਰੀਰਕ ਸਿੱਖਿਆ ਵਰਗੀਆਂ ਅਹਿਮ ਅਸਾਮੀਆਂ ਖਤਮ ਕਰਨਾ ਸਿੱਖਿਆ ਦੇ ਨਿੱਜੀਕਰਨ ਕਰਨ ਦਾ ਸੰਕੇਤ ਹੈ।
ਸੀ. ਟੀ. ਯੂ. ਦੀਆਂ ਬੱਸਾਂ ਦਾ ਵੇਟਿੰਗ ਪੀਰੀਅਡ ਹੋਵੇਗਾ ਹੋਰ ਘੱਟ
NEXT STORY