ਚੰਡੀਗੜ੍ਹ (ਸੁਸ਼ੀਲ) : ਨਾਬਾਲਗ ਕੁੜੀ ਨਾਲ ਛੇੜਛਾੜ ਮਾਮਲੇ ਵਿਚ ਐਡੀਸ਼ਨਲ ਐਂਡ ਸੈਸ਼ਨ ਜੱਜ ਸਵਾਤੀ ਸਹਿਗਲ ਦੀ ਫਾਸਟ ਟਰੈਕ ਕੋਰਟ ਨੇ ਅਨੁਜ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਬਚਾਅ ਪੱਖ ਦੀ ਵਕੀਲ ਨੇ ਦੱਸਿਆ ਕਿ ਅਨੁਜ 8ਵੀਂ ਤੱਕ ਪੜ੍ਹਿਆ ਹੈ ਤੇ ਉਹ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਟਿਊਸ਼ਨ ਕਿਵੇਂ ਪੜ੍ਹਾ ਸਕਦਾ ਹੈ?
ਪੁਲਸ ਨੇ ਨਾ ਸਕੂਲ ਸਰਟੀਫਿਕੇਟਾਂ ਦੀ ਜਾਂਚ ਕੀਤੀ ਅਤੇ ਨਾ ਹੀ ਘਟਨਾ ਤੋਂ ਬਾਅਦ ਟਿਊਸ਼ਨ ਪੜ੍ਹਨ ਵਾਲੇ ਦੂਜੇ ਬੱਚਿਆਂ ਨੂੰ ਮਾਮਲੇ ਵਿਚ ਗਵਾਹ ਬਣਾਇਆ। ਮਾਮਲਾ 23 ਅਗਸਤ, 2021 ਨੂੰ ਮੌਲੀਜਾਗਰਾਂ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਅਨੁਜ ਯਾਦਵ ਕੋਲ ਟਿਊਸ਼ਨ ਪੜ੍ਹਦੀ ਸੀ। ਘਟਨਾ ਵਾਲੇ ਦਿਨ 5 ਵਜੇ ਸਾਰੇ ਬੱਚੇ ਟਿਊਸ਼ਨ ਤੋਂ ਬਾਅਦ ਆਪਣੇ-ਆਪਣੇ ਘਰ ਚਲੇ ਗਏ।
ਉਹ ਤੇ ਇਕ ਹੋਰ ਕੁੜੀ ਕਮਰੇ ਵਿਚ ਸਨ। ਦੂਜੀ ਕੁੜੀ ਪਾਣੀ ਪੀਣ ਲਈ ਆਪਣੇ ਘਰ ਗਈ ਤਾਂ ਅਨੁਜ ਨੇ ਉਸ (ਮੇਰੇ) ਨਾਲ ਛੇੜਛਾੜ ਕੀਤੀ। ਸ਼ਿਕਾਇਤਕਰਤਾ ਨੇ ਰੌਲਾ ਪਾਇਆ ਤਾਂ ਪਿਤਾ ਨੇ ਮੌਕੇ ’ਤੇ ਪਹੁੰਚ ਕੇ ਟਿਊਸ਼ਨ ਅਧਿਆਪਕ ਅਨੁਜ ਨੂੰ ਫੜ੍ਹ ਕੇ ਪੁਲਸ ਹਵਾਲੇ ਕੀਤਾ। ਪੁਲਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ।
ਖ਼ਤਰਨਾਕ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਅੰਮ੍ਰਿਤਪਾਲ ਫਿਲੀਪੀਂਸ ਤੋਂ ਡਿਪੋਰਟ, ਲਿਆਂਦਾ ਗਿਆ ਭਾਰਤ
NEXT STORY