ਅੰਮ੍ਰਿਤਸਰ - ਸਮਾਂ ਬੀਤਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਸਿਟੀ ਦੀ ਹਿੰਦੀ ਵਿਭਾਗ ਦੀ ਅਧਿਆਪਕਾ ਪ੍ਰੋ. ਸੁਖਪ੍ਰੀਤ ਕੌਰ ਦੇ ਅਗਵਾ ਹੋਣ ਦਾ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਇਸ ਮਾਮਲੇ 'ਚ ਕਈ ਨਵੇਂ ਖੁਲਾਸੇ ਵੀ ਹੋ ਰਹੇ ਹਨ। ਸੁਖਪ੍ਰੀਤ ਦੇ ਮੋਗਾ ਦੇ ਬਾਘਾਪੁਰਾ 'ਚ ਰਹਿਣ ਵਾਲੇ ਮਾਤਾ-ਪਿਤਾ ਨੇ ਜਤਿੰਦਰ ਸਿੰਘ ਗੈਰੀ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਗੈਰੀ ਦਾ ਰਿਸ਼ਤਾ ਉਨ੍ਹਾਂ ਦੀ ਲੜਕੀ ਲਈ 2014 'ਚ ਆਇਆ ਸੀ। ਕਰੀਬ 3 ਮਹੀਨੇ ਪਹਿਲਾਂ ਪਰਿਵਾਰ ਨੇ ਫੈਸਲਾ ਕੀਤਾ ਸੀ ਕਿ ਉਹ ਇਸ ਰਿਸ਼ਤੇ ਦੀ ਗੱਲ ਨੂੰ ਅੱਗੇ ਨਹੀਂ ਵਧਾਉਣਗੇ। ਇਸ ਲਈ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ ਸੀ। ਇਸੇ ਦੌਰਾਨ ਉਨ੍ਹਾਂ ਦੀ ਲੜਕੀ ਨੇ ਵੀ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ।
ਸੁਖਪ੍ਰੀਤ ਕੋਲੋ ਗੈਰੀ ਨੇ ਬਿਜਨੇਸ ਦੇ ਨਾਂ 'ਤੇ ਕਾਫੀ ਉਧਾਰ ਪੈਸੇ ਲਏ ਸਨ। ਉਹ 11 ਸਤੰਬਰ ਨੂੰ ਜੀ. ਐੱਨ. ਡੀ. ਯੂ. ਦੇ ਹੋਟਲ ਰੂਮ 'ਚ ਇਕ ਨੋਟ ਛੱਡ ਕੇ ਗਈ ਸੀ, ਜਿਸ ਲਿਖਿਆ ਸੀ ਕਿ ਉਹ ਵਾਰ-ਵਾਰ ਗੈਰੀ ਤੋਂ ਪੈਸੇ ਮੰਗ ਰਹੀ ਸੀ। ਉਹ ਉਸ ਨੂੰ ਪੈਸੇ ਦੇਣ ਲਈ ਵਾਪਸ ਆ ਰਿਹਾ ਹੈ। ਇਸ ਲਈ ਉਹ ਉਸ ਨੂੰ ਮਿਲਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਰਕਿਟ 'ਚ ਬਣੇ ਸਬ-ਵੇ 'ਚ ਜਾ ਰਹੀ ਹੈ। ਜੇਕਰ ਉਸ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਜਤਿੰਦਰ ਸਿੰਘ ਹੋਵੇਗਾ।
ਅਗਵਾ ਕਰਨ ਤੋਂ ਬਾਅਦ ਦੋਸ਼ੀ ਨੇ ਸ਼ੁੱਕਰਵਾਰ ਨੂੰ ਸੁਖਪ੍ਰੀਤ ਦੇ ਪਿਤਾ ਅਤੇ ਭਰਾ ਸੁਖਦੀਪ ਸਿੰਘ ਨੂੰ ਮੈਸੇਜ ਕਰ 30 ਲੱਖ ਫਿਰੌਤੀ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਖਪ੍ਰੀਤ ਦੇ ਖਾਤੇ 'ਚ 38 ਹਜ਼ਾਰ ਰੁਪਏ ਜਮਾ ਕਰਵਾਏ, ਜਦਕਿ ਉਸ ਤੋਂ ਪਹਿਲਾਂ ਵੀ 53 ਹਜ਼ਾਰ ਰੁਪਏ ਸਨ। ਦੋਸ਼ੀ ਨੇ ਦਿੱਲੀ ਅਤੇ ਪੰਜਾਬ ਦੇ ਅਲੱਗ-ਅਲੱਗ ਖਾਤਿਆਂ 'ਚ ਉਕਤ ਰਕਮ ਕਢਵਾ ਲਈ। ਉਸ ਦੇ ਭਰਾ ਨੇ ਦੱਸਿਆ ਕਿ ਜਦੋਂ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਗੈਰੀ ਨੇ ਆਪਣੀ ਝੂਠੀ ਸ਼ਾਨ-ਸ਼ੋਕਤ ਦਿਖਾਉਂਦੇ ਹੋਏ ਆਪਣੇ ਆਪ ਨੂੰ ਅਮੀਰ ਖਾਨਦਾਨ ਦਾ ਦੱਸਿਆ ਸੀ।
ਇਸ ਦੌਰਾਨ ਉਸ ਨੇ ਲਾਲ ਬੱਤੀ ਨੂੰ ਦਿਖਾਉਦੇ ਕਿਹਾ ਕਿ ਉਸ ਦੇ ਪਰਿਵਾਰ ਦਾ ਪੰਜਾਬ 'ਚ ਖਾਸ ਰੋਬ ਹੈ। ਉਸ ਦੇ ਪਰਿਵਾਰ ਦਾ ਆਸਟ੍ਰੇਲੀਆ 'ਚ ਬਿਜ਼ਨੈਸ ਹੈ। ਉਸ ਦੇ ਪਿਤਾ ਪੰਜਾਬ ਦੇ ਗਵਰਨਰ ਨਾਲ ਕੰਮ ਕਰਦੇ ਹਨ। ਪਰ ਅਸਲ 'ਚ ਉਸ ਦੇ ਪਿਤਾ ਗਵਰਨਰ ਦੇ ਡ੍ਰਾਈਵਰ ਦੇ ਤੌਰ 'ਤੇ ਕੰਮ ਕਰਦਾ ਹੈ। ਉੱਥੇ ਹੀ ਆਸਟ੍ਰੇਲੀਆ ਤੋਂ ਵਾਪਸ ਆਈ ਗੈਰੀ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੈਰੀ ਕੋਈ ਬਿਜ਼ਨੈੱਸ ਅਤੇ ਨੌਕਰੀ ਕਰਦਾ ਹੈ। ਉਹ ਸਿਰਫ ਝੂਠ ਬੋਲ ਰਿਹਾ ਹੈ ਇਸ ਦੇ ਚਲਦੇ ਉਨ੍ਹਾਂ ਨੇ ਵਿਆਹ ਤੋਂ ਇੰਨਕਾਰ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਦੋਸ਼ੀ ਲਗਾਤਾਰ ਸੁਖਪ੍ਰੀਤ ਕੌਰ ਦੀ ਲੋਕੇਸ਼ਨ ਨੂੰ ਬਦਲ ਰਿਹਾ ਹੈ। ਦਿੱਲੀ-ਜੈਪੁਰ ਹਾਈਵੇ 'ਤੇ ਬਣੇ ਟੋਲ ਪਲਾਜਾ 'ਤੇ ਐਤਵਾਰ ਰਾਤ ਦੋਸ਼ੀ ਜਤਿੰਦਰ ਸਿੰਘ ਗੈਰੀ ਦੀ ਹੌਡਾ ਸਿਟੀ ਕਾਰ ਨੂੰ ਸਪਾਟ ਕੀਤੀ ਗਿਆ। ਇਸ ਤੋਂ ਉਪਰੰਤ ਅੰਮ੍ਰਿਤਸਰ ਪੁਲਸ ਦੀ ਸਪੈਸ਼ਲ ਟੀਮਾਂ ਨੇ ਜੈਪੁਰ ਦੇ ਵੱਖ-ਵੱਖ ਹੋਟਲਾਂ 'ਚ ਦਬਿਸ਼ ਤਾਂ ਦਿੱਤੀ, ਪਰ ਕੋਈ ਪੁਖਤਾ ਸੁਰਾਗ ਨਹੀਂ ਮਿਲ ਸਕਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਸੁਖਪ੍ਰੀਤ ਕੌਰ ਨੂੰ ਜਿਸ ਗੱਡੀ 'ਚ ਬੈਠਾਇਆ ਗਿਆ ਸੀ, ਉਹ ਦਿੱਲੀ-ਜੈਪੁਰ ਹਾਈਵੇ ਵੱਲ ਗਈ ਸੀ। ਜਦੋਂ ਹਾਈਵੇ ਦੇ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ ਗਈ ਤਾਂ ਉਸ 'ਚ ਦੋਸ਼ੀ ਜਤਿੰਦਰ ਸਿੰਘ ਗੈਰੀ ਦੀ ਹੌਂਡਾ ਸਿਟੀ ਕਾਰ ਸਪਾਟ ਹੋਈ ਸੀ।
ਪਤੀ ਤੋਂ ਤੰਗ ਆ ਕੇ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
NEXT STORY