ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਵੱਲੋਂ ਰੈਸ਼ਨੇਲਾਈਜੇਸ਼ਨ ਦੇ ਨਾਮ ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਕੀਤੀਆ ਜਾ ਰਹੀਆਂ ਜਬਰੀ ਬਦਲੀਆਂ ਦੇ ਵਿਰੋਧ 'ਚ ਜੀ. ਟੀ. ਯੂ ਵੱਲੋਂ ਜ਼ਿਲਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ 'ਚ ਹੁਕਮਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਕਾਪੀਆਂ ਸਾੜਨ ਤੋਂ ਪਹਿਲਾਂ ਸਥਾਨਿਕ ਸ਼ਿਮਲਾ ਪਹਾੜੀ ਪਾਰਕ 'ਚ ਇਕੱਠੇ ਹੋ ਕੇ ਅਧਿਆਪਕਾਂ ਦੇ ਮੀਟਿੰਗ ਕੀਤੀ ਅਤੇ ਇਸ ਨਾਦਰਸ਼ਾਹੀ ਹੁਕਮ ਦੇ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕੀਤਾ। ਅਧਿਆਪਕਾਂ ਨੇ ਕਿਹਾ ਕਿ ਰੈਸ਼ਨੇਲਾਈਜੇਸ਼ਨ ਅਤੇ ਨਾਮ ਅਤੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਧਿਆਪਕ ਵਿਰੋਧੀ ਮਾਨਸਿਕਤਾ ਦੇ ਚਲਦਿਆਂ ਟਾਂਡਾ ਬਲਾਕ ਤੋਂ ਅਧਿਆਪਕਾਂ ਨੂੰ ਮਾਹਿਲਪੁਰ ਅਤੇ ਗੜਸ਼ੰਕਰ ਬਲਾਕਾਂ 'ਚ ਭੇਜਿਆ ਜਾ ਰਿਹਾ ਹੈ ਜਦਕਿ ਟਾਂਡਾਂ ਬਲਾਕ ਦੀਆਂ ਖਾਲੀ ਪੋਸਟਾਂ ਅਤੇ ਮੁਕੇਰੀਆਂ ਬਲਾਕ ਤੋਂ ਅਧਿਆਪਕਾਂ ਨੂੰ ਬਦਲੀ ਕੀਤਾ ਜਾ ਰਿਹਾ ਹੈ ਜਿਸ ਤੋਂ ਅਧਿਕਾਰੀਆਂ ਦੀ ਬਦਨੀਤੀ ਸਾਫ ਜ਼ਾਹਰ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਇਸ ਨਾਦਰਸ਼ਾਹੀ ਨੂੰ ਕਦੀ ਵੀ ਸਹਿਣ ਨਹੀਂ ਕਰਨਗੇ। ਇਸ ਮੌਕੇ 'ਤੇ ਅਜੀਬ ਦਿਵੇਦੀ, ਰਮੇਸ਼ ਹੁਸ਼ਿਆਰਪੁਰੀ, ਪ੍ਰਦੀਪ ਵਿਰਲੀ, ਸਰਬਜੀਤ ਸਿੰਘ, ਦਲਜੀਤ ਸਿੰਘ, ਨਰਿੰਦਰ ਅਰੋੜਾ, ਸੰਜੀਵ ਕੁਮਾਰ, ਮਨਜਿੰਦਰ ਸਿੰਘ, ਹਰਿੰਦਰ ਸਿੰਘ, ਭਜਨੀਕ ਸਿੰਘ, ਦਵਿੰਦਰ ਸਿੰਘ, ਹਰਮਿੰਦਰ ਸਿੰਘ, ਚਰਨਜੀਤ ਸਿੰਘ ਗੋਰਾਇਆ, ਨਰਿੰਦਰ ਸਿੰਘ, ਕੁਲਜੀਤ ਸਿੰਘ, ਸੁਖਦੇਵ ਸਿੰਘ, ਪ੍ਰਦੀਪ ਕੁਮਾਰ, ਬਲਦੇਵ ਸਿੰਘ, ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਅਧਿਆਪਕ ਮੌਜੂਦ ਸਨ।
ਐੱਸ. ਸੀ./ਐੱਸ. ਟੀ. ਐਕਟ ਸਬੰਧੀ ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY