ਮੋਗਾ (ਕਸ਼ਿਸ਼, ਗੋਪੀ ਰਾਊਕੇ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਿਛਲੇ ਦਿਨੀਂ ਆਪਣੀ ਜਾਨ ਗਵਾਉਣ ਵਾਲੇ ਪਤੀ-ਪਤਨੀ ਅਧਿਆਪਕ ਜੋੜੇ ਦੇ ਅਨਾਥ ਹੋਏ ਬੱਚਿਆਂ ਦੀ ਪੰਜਾਬ ਸਰਕਾਰ ਵੱਲੋਂ ਬਾਂਹ ਫੜਨ ਦੀ ਬਜਾਏ, ਉਨ੍ਹਾਂ ਦੇ ਪਰਿਵਾਰ ਨੂੰ 10-10 ਲੱਖ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਨਾਲ ਕੋਝਾਂ ਮਜ਼ਾਕ ਕੀਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੋਗਾ ਦੀ ਦਾਣਾ ਮੰਡੀ ਵਿਖੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਇਕੱਠ ਕਰਕੇ ਰੋਹ ਭਰਪੂਰ ਇਨਸਾਫ਼ ਰੈਲੀ ਕੀਤੀ ਗਈ। ਇਸ ਮੌਕੇ ਫਿਰੋਜ਼ਪੁਰ-ਲੁਧਿਆਣਾ ਹਾਈਵੇ ਜਾਮ ਕੀਤਾ ਗਿਆ।
ਇਹ ਵੀ ਪੜ੍ਹੋ: ਜਿਸ ਤਰ੍ਹਾਂ ਰਾਵਣ ਦਾ ਹੰਕਾਰ ਟੁੱਟਿਆ ਸੀ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਟੁੱਟੇਗਾ: CM ਸੈਣੀ

ਰੈਲੀ ਨੂੰ ਸੰਬੋਧਨ ਕਰਦਿਆਂ ਦਿਗਵਿਜੇਪਾਲ ਸ਼ਰਮਾ ਪੰਜਾਬ ਪ੍ਰਧਾਨ, ਬਲਜਿੰਦਰ ਧਾਲੀਵਾਲ, ਪਰਗਟਜੀਤ ਸਿੰਘ ਕਿਸ਼ਨਪੁਰਾ, ਗੁਰਬਿੰਦਰ ਸਿੰਘ ਸਸਕੌਰ, ਵਿਕਰਮ ਦੇਵ ਸਿੰਘ, ਜਰਮਨਜੀਤ ਸਿੰਘ, ਹਰਜਿੰਦਰ ਸਿੰਘ ਪੰਨੂ, ਸੁਰਿੰਦਰ ਪੁਆਰੀ, ਹਰਜੰਟ ਬੌਡੇ,ਜਸਵੀਰ ਤਲਵਾੜਾ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਮੋਗਾ ਵਿਚ ਹੀ ਚਾਰ ਕੈਂਡਲ ਮਾਰਚ ਅਤੇ ਪੂਰੇ ਪੰਜਾਬ ਵਿਚ ਕੈਂਡਲ ਮਾਰਚ ਕਰਕੇ ਅਧਿਕਾਰੀਆਂ ਨੂੰ ਇਸ ਪਰਿਵਾਰ ਨੂੰ ਇਨਸਾਫ਼ ਦੇਣ ਲਈ ਮੰਗ ਪੱਤਰ ਵੀ ਦਿੱਤੇ ਗਏ ਸਨ ਪਰ ਸਰਕਾਰ ਦੇ ਕੰਨ 'ਤੇ ਬਿਲਕੁਲ ਵੀ ਜੂੰ ਤੱਕ ਨਹੀਂ ਸਰਕੀ। ਜਿਸ ਦੇ ਕਾਰਨ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੂੰ ਇਹ ਰੋਹ ਭਰਪੂਰ ਰੈਲੀ ਕਰਨੀ ਪਈ।

ਅਧਿਆਪਕ ਆਗੂਆਂ ਨੇ ਕਿਹਾ ਕਿ ਜਦ ਤੱਕ ਪਰਿਵਾਰ ਨੂੰ ਦੋ-ਦੋ ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ, ਉਨ੍ਹਾਂ ਦੇ ਬੱਚਿਆਂ ਦੀ ਤਮਾਮ ਪੜ੍ਹਾਈ ਦਾ ਖਰਚ ਪੰਜਾਬ ਸਰਕਾਰ ਨਹੀਂ ਚੁੱਕਦੀ ਅਤੇ ਉਨ੍ਹਾਂ ਦੀ ਨੌਕਰੀ ਦੀ ਲਿਖਤੀ ਗਰੰਟੀ ਨਹੀਂ ਕੀਤੀ ਜਾਂਦੀ, ਸਾਰੀਆਂ ਅਧਿਆਪਕ ਜਥੇਬੰਦੀਆਂ ਇਸੇ ਤਰ੍ਹਾਂ ਪੂਰੇ ਪੰਜਾਬ ਵਿਚ ਰੋਹ ਭਰਪੂਰ ਰੈਲੀਆਂ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ।

ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਗੋਰਤਲਬ ਹੈ ਕਿ ਸਾਡੀਆਂ ਮੰਗਾਂ ਅਧਿਆਪਕਾਂ ਨੇ ਲੰਬਾ ਸਮਾਂ ਦਾਣਾ ਮੰਡੀ ਵਿਖੇ ਧਰਨਾ ਲਗਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੁਆਰਾ ਕਿਸੇ ਤਰ੍ਹਾਂ ਦੀ ਕੋਈ ਵੀ ਮੀਟਿੰਗ ਜਾਂ ਮਸਲੇ ਦੇ ਹੱਲ ਸਬੰਧੀ ਕੋਈ ਠੋਸ ਜਾਣਕਾਰੀ ਨਾ ਦੇਣ ਕਾਰਨ ਅਧਿਆਪਕਾਂ ਦੁਆਰਾ ਫਿਰੋਜ਼ਪੁਰ-ਲੁਧਿਆਣਾ ਰੋਡ ਨੂੰ ਜਾਮ ਕੀਤਾ ਗਿਆ।
ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਖਦੇੜਨ ਲਈ ਪਹਿਲਾਂ ਦਾਣਾ ਮੰਡੀ ਨੂੰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਅਤੇ ਜਦੋਂ ਅਧਿਆਪਕਾਂ ਨੇ ਰੋਕਾਂ ਤੋੜੀਆਂ ਤਾਂ ਅਧਿਆਪਕਾਂ ’ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਜਦੋਂ ਦੀ ਪੰਜਾਬ ਸਰਕਾਰ ਹੋਂਦ ਵਿਚ ਆਈ ਹੈ, ਪੰਜਾਬ ਸਰਕਾਰ ਨੇ ਇਕ ਵੀ ਮੁਲਾਜ਼ਮ ਪੱਖੀ ਫ਼ੈਸਲਾ ਨਹੀਂ ਲਿਆ। ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਬਹੁਤ ਸਾਰੇ ਮੰਗਾਂ ਮਸਲੇ ਜਿਉਂ ਦੀ ਤਿਉਂ ਖੜ੍ਹੇ ਹਨ। ਉਹ ਲੋਕ ਅਤੇ ਇਹ ਸਰਕਾਰ ਹਮੇਸ਼ਾ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਲੱਗੀ ਹੋਈ ਹੈ। ਇਸੇ ਤਹਿਤ ਹੀ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਵਿਚ ਦੂਰ-ਦੂਰ ਲਗਾਈਆਂ ਗਈਆਂ ਸਨ। ਜਦਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਧੁੰਦ ਅਤੇ ਠੰਡ ਦਾ ਮੌਸਮ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਗੋਲਡੀ ਬਰਾੜ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ਹਥਿਆਰਾਂ ਸਣੇ 10 ਸ਼ੂਟਰ ਗ੍ਰਿਫ਼ਤਾਰ
ਇਸੇ ਧੁੰਦ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਅਤੇ ਇਹ ਹਾਦਸਾ ਵਾਪਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਅਤੇ ਉੱਚ ਅਧਿਕਾਰੀ ਨੇ ਪਰਿਵਾਰ ਨਾਲ ਉਹਨਾਂ ਦੇ ਘਰ ਜਾ ਕੇ ਦੁੱਖ ਵਡਾਉਣਾ ਵੀ ਜਾਇਜ਼ ਨਹੀਂ ਸਮਝਿਆ ਵਿਚ ਪ੍ਰਸ਼ਾਸਨ ਵੱਲੋਂ 28 ਜਨਵਰੀ ਨੂੰ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਾਈ ਗਈ। ਇਸ ਸਮੇਂ ਰੇਸ਼ਮ ਖੇਮੁਆਣਾ, ਗੁਰਪ੍ਰੀਤ ਅਮੀਵਾਲਾ, ਮਹਿੰਦਰ ਕੋੜੀਆਲੀ, ਸੁਖਪਾਲਜੀਤ ਸਿੰਘ, ਹਰਦੀਪ ਟੋਡਰਪੁਰ, ਕੁਲਦੀਪ ਭੋਲਾ, ਰਛਪਾਲ ਵਰੇਚ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ: Big Breaking: ਸੁਨੀਲ ਜਾਖੜ ਦੀ ਅਚਾਨਕ ਵਿਗੜੀ ਸਿਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੇਸਰੀ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ ਨਿੰਦਣਯੋਗ : ਐਚ. ਐੱਸ. ਵਾਲੀਆ
NEXT STORY