ਮੋਹਾਲੀ (ਨਿਆਮੀਆਂ)— ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਦਾ ਇਕ ਵਫਦ ਜੁਲਾਈ 2018 ਤੋਂ ਤਨਖਾਹ ਨਾ ਮਿਲਣ ਵਿਰੁੱਧ ਸਿੱਖਿਆ ਸਕੱਤਰ ਨੂੰ ਮਿਲਿਆ ਅਤੇ 7 ਜਨਵਰੀ ਤਕ ਤਨਖਾਹ ਜਾਰੀ ਨਾ ਕਰਨ 'ਤੇ 8 ਜਨਵਰੀ ਨੂੰ ਖਾਲੀ ਥਾਲੀਆਂ ਚਮਚੇ ਖੜਕਾ ਕੇ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਵਰਿੰਦਰ ਕੁਮਾਰ ਵੋਹਰਾ ਅਤੇ ਨਰਿੰਦਰ ਕੁਮਾਰ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੁਲਾਈ 2018 ਤੋਂ ਤਨਖਾਹ ਜਾਰੀ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਕਿਹਾ ਕਿ ਜਦੋਂ ਸਰਕਾਰ ਸੈਲਰੀ ਰਿਲੀਜ਼ ਕਰ ਦੇਵੇਗੀ ਤਾਂ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ 8 ਜਨਵਰੀ 2019 ਤੋਂ ਪਹਿਲਾਂ ਮਿਲਦੀ 29520 ਰੁਪਏ ਤਨਖਾਹ ਰਿਲੀਜ਼ ਨਾ ਕੀਤੀ ਤਾਂ ਉਹ 8 ਜਨਵਰੀ 2019 ਨੂੰ ਸਿੱਖਿਆ ਵਿਭਾਗ ਦੇ ਅੱਗੇ ਥਾਲੀਆਂ ਅਤੇ ਚਮਚੇ ਖੜਕਾ ਕੇ ਰੋਸ ਰੈਲੀ ਕਰਨਗੇ।
ਅਜਨਾਲਾ : ਧੁੰਦ ਕਾਰਨ ਪਲਟੀ ਬੱਸ, 1 ਜ਼ਖਮੀ
NEXT STORY