ਲੌਂਗੋਵਾਲ (ਵਸ਼ਿਸ਼ਟ,ਵਿਜੇ) : ਪਰਾਲੀ ਦੇ ਧੂੰਏਂ ਕਾਰਨ ਇਕ ਭਿਆਨਕ ਹਾਦਸੇ 'ਚ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ ਟੈਕਨੀਸ਼ੀਅਨ ਮਦਨ ਮੋਹਨ (45) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂਕਿ ਉਸ ਦੀ ਪਤਨੀ ਮੀਨੂ, ਬੇਟੀਆਂ ਅਰਚਿਤਾ ਅਤੇ ਅਰੂਚੀ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ ਹਨ, ਜੋ ਕਿ ਡੀ. ਐੱਮ. ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ। ਵੱਡੀ ਬੇਟੀ ਅਰਚਿਤਾ ਦੀ ਹਾਲਤ ਸਿਰ 'ਤੇ ਸੱਟ ਕਾਰਨ ਵਧੇਰੇ ਗੰਭੀਰ ਦੱਸੀ ਜਾ ਰਹੀ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਦਨ ਮੋਹਨ ਦੇ ਨੇੜਲੇ ਦੋਸਤ ਬਾਬਾ ਫ਼ਰੀਦ ਇੰਸਟੀਚਿਊਟ ਦੇ ਚੇਅਰਮੈਨ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਮਦਨ ਮੋਹਨ ਆਪਣੇ ਪਰਿਵਾਰ ਸਮੇਤ ਲੁਧਿਆਣਾ ਤੋਂ ਇਕ ਵਿਆਹ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਲੌਂਗੋਵਾਲ ਆ ਰਿਹਾ ਸੀ ਤਾਂ ਜੋ ਉਸ ਦੀ ਕਾਰ ਭਸੌੜ ਨੇੜੇ ਇਕ ਟਰੱਕ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਉਸ ਦੀ ਦਰਦਨਾਕ ਮੌਤ ਹੋ ਗਈ। ਮਦਨ ਮੋਹਨ ਪਟਨਾ (ਬਿਹਾਰ) ਦਾ ਰਹਿਣ ਵਾਲਾ ਸੀ ਜੋ ਕਿ ਪਿਛਲੇ ਸਮੇਂ ਤੋਂ ਸਲਾਈਟ ਦੇ ਮਕੈਨੀਕਲ ਵਿਭਾਗ 'ਚ ਬਤੌਰ ਟੈਕਨੀਸ਼ੀਅਨ ਦੀ ਸਰਵਿਸ ਕਰ ਰਿਹਾ ਸੀ ।ਮਦਨ ਮੋਹਨ ਬਹੁਤ ਸਾਰੇ ਸਮਾਜਿਕ ਕੰਮਾਂ 'ਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਸੀ ।ਘਟਨਾ ਦੀ ਖ਼ਬਰ ਫੈਲਦਿਆਂ ਹੀ ਸਲਾਈਟ 'ਚ ਸੋਕ ਦੀ ਲਹਿਰ ਦੌੜ ਗਈ। ਸਲਾਈਟ ਦੇ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਅਤੇ ਸਮੁੱਚੀ ਫੈਕਲਿਟੀ ਨੇ ਇਸ ਹਾਦਸੇ 'ਤੇ ਦੱਖ ਦਾ ਪ੍ਰਗਟਾਵਾ ਕੀਤਾ ਹੈ।
ਵਿਧਾਨ ਸਭਾ ਇਜਲਾਸ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਮੁਲਤਵੀ
NEXT STORY