ਜਗਰਾਓਂ (ਮਾਲਵਾ)- ਤੇਲੰਗਾਨਾ ਪੁਲਸ ਵੱਲੋਂ ਜਗਰਾਓਂ ਦੇ ਸ਼ਾਸਤਰੀ ਨਗਰ ਇਲਾਕੇ ਵਿਚੋਂ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤੇਲੰਗਾਨਾ ਪੁਲਸ ਕਿਸੇ ਸਾਈਬਰ ਅਪਰਾਧ ਲਈ ਲੋੜੀਂਦੇ ਅਪਰਾਧੀ ਨੂੰ ਲੱਭਦੀ ਥਾਣਾ ਸਿਟੀ ਜਗਰਾਓ ਦੇ ਇਲਾਕੇ ਸ਼ਾਸਤਰੀ ਨਗਰ ਵਿਖੇ ਪਹੁੰਚੀ, ਜਿੱਥੇ ਕਾਬੂ ਨੌਜਵਾਨ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪੂਰੇ ਮਾਮਲੇ ਬਾਰੇ ਲੁਧਿਆਣਾ ਦਿਹਾਤੀ ਪੁਲਸ ਅਧਿਕਾਰੀ ਪੂਰੀ ਤਰ੍ਹਾਂ ਚੁੱਪ ਵੱਟੀ ਬੈਠੇ ਹਨ ਅਤੇ ਕਿਸੇ ਵੀ ਘਟਨਾ ਦੀ ਜਾਣਕਾਰੀ ਨਹੀਂ ਦੇ ਰਹੇ ਪਰ ਪੱਤਰਕਾਰਾਂ ਵੱਲੋਂ ਘੋਖ ਕਰਨ ਮਗਰੋਂ ਸਾਹਮਣੇ ਆਇਆ ਹੈ ਕਿ ਇਹ ਇਕ ਸਾਈਬਰ ਕ੍ਰਾਈਮ ਦਾ ਮਾਮਲਾ ਹੈ ਅਤੇ ਇਸ ਵਿਚ ਕਾਬੂ ਕੀਤੇ ਨੌਜਵਾਨ ਤੋਂ ਇਲਾਵਾ ਕਿਸੇ ਵੱਡੇ ਘਰ ਦੇ ਲੜਕੇ ਦਾ ਵੀ ਨਾਂ ਆਉਣ ਦੇ ਚਰਚੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਰਾਤ ਨੂੰ ਵੀ ਲੱਗਣਗੇ ਨਾਕੇ, DGP ਨੇ ਜਾਰੀ ਕਰ'ਤੇ ਸਖ਼ਤ ਨਿਰਦੇਸ਼
ਇਸ ਬਾਰੇ ਜਦੋਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਖ਼ਤਮ ਕਰ ਦਿੱਤੀ ਕਿ ਦੂਸਰੇ ਰਾਜ ਦੀ ਪੁਲਸ ਆਈ ਹੈ ਅਤੇ ਮਾਮਲੇ ਨੂੰ ਅਜੇ ਹਾਈਲਾਈਟ ਨਹੀਂ ਕੀਤਾ ਜਾਵੇਗਾ, ਇਸ ਲਈ ਉਹ ਕੁਝ ਨਹੀਂ ਦੱਸ ਸਕਦੇ।
ਇਹ ਵੀ ਪੜ੍ਹੋ- ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਨੇ ਪੱਟ'ਤਾ ਪੂਰਾ ਘਰ, ਓਵਰਡੋਜ਼ ਕਾਰਨ ਡਿੱਗੇ ਪੁੱਤ ਨੂੰ ਦੇਖ ਮਾਂ ਨੇ ਛੱਡੀ ਦੁਨੀਆ, ਮਗਰੋਂ ਪੁੱਤ ਨੇ ਵੀ ਤੋੜਿਆ ਦਮ
NEXT STORY