ਨਵੀਂ ਦਿੱਲੀ/ਲੁਧਿਆਣਾ/ਸ਼ਿਮਲਾ (ਯੂ. ਐੱਨ.ਆਈ., ਸਲੂਜਾ, ਰਾਜੇਸ਼)– ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਰਦੀ ਵੱਧ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਰਾਜਸਥਾਨ, ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਮੌਸਮ ਵਿਭਾਗ ਨੇ ਕੋਹਰੇ ਦਾ ਅਲਰਟ ਜਾਰੀ ਕੀਤਾ ਹੈ। ਇਥੇ ਅਗਲੇ 5 ਦਿਨ ਤੱਕ ਸੰਘਣਾ ਕੋਹਰਾ ਛਾਏ ਰਹਿਣ ਦੇ ਆਸਾਰ ਹਨ। ਇਸ ਨਾਲ ਫਲਾਈਟਾਂ ਅਤੇ ਟਰੇਨਾਂ ਕੈਂਸਲ ਹੋਣ ਜਾਂ ਦੇਰੀ ਨਾਲ ਚੱਲਣ ਦਾ ਵੀ ਖਤਰਾ ਹੈ।
ਇਹ ਖ਼ਬਰ ਵੀ ਪੜ੍ਹੋ - ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੰਡਯਾ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਵਨਡੇ ਦੀ ਕਪਤਾਨੀ
ਮੌਸਮ ਵਿਭਾਗ ਮੁਤਾਬਕ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ ਵਿਚ 31 ਦਸੰਬਰ ਤੋਂ 4 ਜਨਵਰੀ ਤੱਕ ਸੀਜ਼ਨ ਦੇ ਸਭ ਤੋਂ ਸਰਦ ਦਿਨ ਹੋ ਸਕਦੇ ਹਨ। ਇਥੇ ਪਾਰਾ ਮਾਈਨਸ ਵਿਚ ਪੁੱਜ ਸਕਦਾ ਹੈ। ਅੱਜ ਪੰਜਾਬ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਅੱਜ ਪੰਜਾਬ ਦੇ ਬਠਿੰਡਾ ਜ਼ਿਲੇ ਸਭ ਤੋਂ ਹੇਠਾਂ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੇਕਿਆਂ ਨੇ ਸਹੁਰਿਆਂ ਦੀ ਦਹਿਲੀਜ਼ 'ਤੇ ਕੀਤਾ ਧੀ ਦਾ ਸਸਕਾਰ, 1 ਸਾਲਾ ਬੱਚੀ ਤੋਂ ਦਿਵਾਈ ਮੁੱਖ ਅਗਨੀ
ਓਧਰ, ਮੱਧ ਪ੍ਰਦੇਸ਼ ਵਿਚ 28 ਅਤੇ 29 ਦਸੰਬਰ ਨੂੰ ਬਹੁਤ ਜ਼ਿਆਦਾ ਠੰਡ ਹੋਵੇਗੀ ਪਰ ਉਸ ਤੋਂ ਬਾਅਦ ਮੌਸਮ ਆਮ ਹੋਣ ਦੀ ਸੰਭਾਵਨਾ ਹੈ। ਇਧਰ ਸੰਘਣੇ ਕੋਹਰੇ ਕਾਰਨ ਪੱਛਮੀ ਬੰਗਾਲ ਦੇ ਬਾਗਡੋਰਾ ਏਅਰਪੋਰਟ ਤੋਂ ਵਿਸਤਾਰਾ, ਇੰਡੀਗੋ ਅਤੇ ਸਪਾਈਸਜੈੱਟ ਦੀਆਂ 3 ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ ਜਦਕਿ ਕਈ ਹੋਰ ਦੇਰੀ ਨਾਲ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! 40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ
ਸਵੇਰੇ ਰਾਜਧਾਨੀ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ ਅਤੇ ਪਹਿਲਗਾਮ ਵਿਚ ਤਾਪਮਾਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲਗਾਮ ਦੀਆਂ ਸੜਕਾਂ ਬਰਫ ਦੀ ਸਫੇਦ ਚਾਦਰ ਨਾਲ ਢਕੀਆਂ ਹੋਈਆਂ ਹਨ। ਪੰਜਾਬ ਦੇ ਬਠਿੰਡਾ ਵਿਚ ਸਵੇਰੇ 5.30 ਵਜੇ ਦ੍ਰਿਸ਼ਟਤਾ ਦਾ ਪੱਧਰ ਸਭ ਤੋਂ ਘੱਟ ਜ਼ੀਰੋ ਦਰਜ ਕੀਤਾ ਗਿਆ। ਉਥੇ ਹੀ ਅੰਮ੍ਰਿਤਸਰ ਅਤੇ ਪਟਿਆਲਾ ਵਿਚ ਇਹ 50 ਮੀਟਰ ਰਿਹਾ। ਹਰਿਆਣਾ ਦੇ ਹਿਸਾਰ, ਚੰਡੀਗੜ੍ਹ ਅਤੇ ਅੰਬਾਲਾ ਵਰਗੇ ਸ਼ਹਿਰਾਂ ਵਿਚ ਵੀ ਦ੍ਰਿਸ਼ਟਤਾ ਦਾ ਪੱਧਰ 25 ਮੀਟਰ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਦਿੱਲੀ : 23 ਸਾਲਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਪੁਲਸ
ਉੱਧਰ ਹਿਮਾਚਲ ਵਿਚ ਨਵੇਂ ਸਾਲ ਵਿਚ ਵੀ ਬਰਫ਼ਬਾਰੀ ਦੀ ਉਮੀਦ ਨਹੀਂ ਹੈ। ਸੂਬੇ ਵਿਚ 31 ਦਸੰਬਰ ਤੋਂ 2 ਜਨਵਰੀ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।
ਆਸਾਮ ਦੇ 4 ਜ਼ਿਲ੍ਹਿਆਂ 'ਚ ਗੜ੍ਹੇਮਾਰੀ
ਆਸਾਮ ਦੇ 4 ਜ਼ਿਲ੍ਹਿਆਂ ਤਿਨਸੁਕੀਆ, ਡਿਬਰੂਗੜ੍ਹ, ਚਰਾਈਦੇਵ ਅਤੇ ਸ਼ਿਵਸਾਗਰ ਵਿਚ ਭਾਰੀ ਮੀਂਹ ਅਤੇ ਗੜ੍ਹਮਾਰੀ ਹੋਈ। ਇਨ੍ਹਾਂ 4 ਜ਼ਿਲ੍ਹਿਆਂ ਦੇ 132 ਪਿੰਡਾਂ ਦੀ ਲਗਭਗ 18,000 ਆਬਾਦੀ ਪ੍ਰਭਾਵਿਤ ਹੋਈ ਹੈ। 4481 ਘਰ ਅੰਸ਼ਿਕ ਰੂਪ ਨਾਲ ਨੁਕਸਾਨੇ ਗਏ ਅਤੇ 2 ਘਰ ਪੂਰੀ ਤਰ੍ਹਾਂ ਡਿੱਗ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਂਗਰਸ ਨੇ 'ਭਾਰਤ ਜੋੜੋ ਯਾਤਰਾ' ਦੀਆਂ ਤਿਆਰੀਆਂ ਨੂੰ ਦਿੱਤਾ ਅੰਤਿਮ ਰੂਪ, ਜਾਣੋ ਕਦੋਂ ਪਹੁੰਚੇਗੀ ਪੰਜਾਬ
NEXT STORY