ਨਡਾਲਾ (ਸ਼ਰਮਾ) : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅੱਡਾ ਸੁਭਾਨਪੁਰ ਵਿਖੇ ਕਪੂਰਥਲਾ-ਗੁਰਦਾਸਪੁਰ ਰੂਟ ਦੀ ਸਰਕਾਰੀ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਇਕ ਬਜ਼ੁਰਗ ਔਰਤ ਆ ਗਈ, ਜਿਸ ਨੂੰ ਰਾਹਗੀਰਾਂ ਵੱਲੋਂ ਸੁਭਨਾਪੁਰ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਭਾਨਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਖੈਬਰ-ਪਖਤੂਨਖਵਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 7 ਅਧਿਆਪਕਾਂ ਦੀ ਮੌਤ
ਥਾਣਾ ਮੁਖੀ ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਜੋਗਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਮਤੇਪੁਰ ਥਾਣਾ ਖਲਚੀਆਂ, ਜ਼ਿਲ੍ਹਾ ਅੰਮ੍ਰਿਤਸਰ ਆਪਣੇ ਪਤੀ ਨਾਲ ਸੁਭਾਨਪੁਰ ਸਥਿਤ ਨੇੜੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਈ ਸੀ। ਇਸ ਦੌਰਾਨ ਅੰਮ੍ਰਿਤਸਰ ਤੋਂ ਪੀ. ਆਰ. ਟੀ. ਸੀ. ਦੀ ਬੱਸ ਕਪੂਰਥਲਾ ਜਾਣ ਲਈ ਪੁਲ ਦੇ ਹੇਠਾਂ ਮੁੜ ਰਹੀ ਸੀ ਕਿ ਬੱਸ ਦੇ ਪਿਛਲੇ ਟਾਇਰ ਹੇਠ ਉਕਤ ਬਜ਼ੁਰਗ ਔਰਤ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜਲੰਧਰ ਪੁਲਸ ਨੇ 24 ਘੰਟਿਆਂ 'ਚ ਸੁਲਝਾਇਆ 6 ਮਹੀਨਿਆਂ ਦੀ ਬੱਚੀ ਦੀ ਕਿਡਨੈਪਿੰਗ ਦਾ ਮਾਮਲਾ, ਹੋਏ ਵੱਡੇ ਖੁਲਾਸੇ
NEXT STORY