ਲੁਧਿਆਣਾ: ਇਕ ਪਰਿਵਾਰ ਨੇ 3 ਸਾਲਾਂ ਤਕ ਸੁੱਖਾਂ ਸੁੱਖ-ਸੁੱਖ ਕੇ ਪੁੱਤ ਦੀ ਦਾਤ ਹਾਸਲ ਕੀਤੀ ਸੀ, ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਪੁੱਤ ਇੰਨੀ ਛੇਤੀ ਉਨ੍ਹਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਨੂੰ ਛੱਡ ਜਾਵੇਗਾ। ਸ਼ਹਿਰ ਦੇ ਹੈਬੋਵਾਲ ਦੇ ਇਲਾਕੇ ਵਿਚ ਇਕ 4 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਦਰੜ ਦਿੱਤਾ। ਮ੍ਰਿਤਕ ਦੀ ਪਛਾਣ ਰਿਸ਼ਭ ਦੇ ਰੂਪ ਵਿਚ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਤੇ ਡੇਢ ਸਾਲਾ ਬੱਚੇ ਲਈ ਕਾਲ ਬਣ ਕੇ ਆਇਆ ਟਰੱਕ
ਜਾਣਕਾਰੀ ਮੁਤਾਬਕ ਬੱਚੇ ਦੀ ਮਾਂ ਉਸ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਬਲੋਕੇ ਰੋਡ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਆਈ ਸੀ। ਉਸ ਦਾ ਪੁੱਤ ਰਿਸ਼ਭ ਘਰ ਦੇ ਬਾਹਰ ਐਕਟਿਵਾ 'ਤੇ ਬਹਿ ਕੇ ਖੇਡ ਰਿਹਾ ਸੀ। ਇਸ ਵਿਚਾਲੇ ਇਕ ਤੇਜ਼ ਰਫ਼ਤਾਰ ਬੱਸ ਕੋਲੋਂ ਗੁਜ਼ਰੀ, ਜਿਸ ਨੇ ਰਿਸ਼ਭ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਰਿਸ਼ਭ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪਿੰਡਾਂ ਦੀ ਆ ਗਈ LIST, ਜਾਣੋ ਕਿਥੇ-ਕਿਥੇ ਰੱਦ ਹੋਈਆਂ ਪੰਚਾਇਤੀ ਚੋਣਾਂ
ਇਸ ਘਟਨਾ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਨੇ 3 ਸਾਲ ਤਕ ਸੁੱਖਾਂ ਸੁੱਖੀਆਂ ਸੀ, ਤਾਂ ਕਿਤੇ ਜਾ ਕੇ ਰਿਸ਼ਭ ਦਾ ਜਨਮ ਹੋਇਆ ਸੀ। ਪਰ ਹੁਣ ਰਿਸ਼ਭ ਇੰਨੀ ਛੇਤੀ ਸਾਨੂੰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਨੇ ਬੱਸ ਚਾਲਕ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਨੇ ਮਰਨ ਵਾਲੇ ਪੁੱਤ ਦੇ ਪਰਿਵਾਰਾਂ ਦੇ ਬਿਆਨਾਂ 'ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਸਲ ਵੇਚ ਕੇ ਆ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ
NEXT STORY