ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਬਹਾਵਵਾਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਾਜਪੁਰਾ-ਬਹਾਵਵਾਲਾ ਵਿਚਕਾਰ ਸੜਕ ਹਾਦਸੇ ’ਚ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਦੂਲਸ਼ਹਿਰ ਥਾਣਾ ਖੇਤਰ ਦੇ ਪਿੰਡ ਮੰਨੀਵਾਲੀ ਦਾ ਰਹਿਣ ਵਾਲਾ ਅਣਵਿਆਹਿਆ ਨੌਜਵਾਨ ਅਰਵਿੰਦ ਕੁਮਾਰ (26) ਪੁੱਤਰ ਚੁੰਨੀਲਾਲ ਯਾਦਵ ਬੀਤੇ ਦਿਨ ਆਪਣੀ ਚਚੇਰੀ ਭੈਣ ਨੂੰ ਵਿਆਹ ’ਚ ਦੇਣ ਲਈ ਕਾਰ ਦੇਖਣ ਲਈ ਅਬੋਹਰ ਆਇਆ ਸੀ। ਰਾਤ ਨੂੰ ਵਾਪਸ ਆਉਂਦੇ ਸਮੇਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕਰੀਬ 15 ਫੁੱਟ ਦੀ ਉਚਾਈ ’ਤੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਟਾਇਰ ਅਤੇ ਡਿੱਗੀ ਵੱਖ-ਵੱਖ ਹਿੱਸਿਆਂ’ਚ ਟੁੱਟ ਦੇ ਖਿੱਲਰ ਗਈ। ਚਾਲਕ ਅਰਵਿੰਦ ਕਾਰ ’ਚੋਂ ਉਤਰ ਕੇ ਖੇਤਾਂ ’ਚ ਜਾ ਡਿੱਗਿਆ। ਸਥਾਨਕ ਲੋਕਾਂ ਨੇ ਚਾਲਕ ਅਰਵਿੰਦ ਨੂੰ ਗੰਭੀਰ ਹਾਲਤ ’ਚ ਸਾਦੁਲਸ਼ਹਿਰ ਦੇ ਸਰਕਾਰੀ ਉਪ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਇਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ’ਚ ਰਖਵਾਇਆ ਗਿਆ।
ਅਚਾਨਕ ਹੋਏ ਹਾਦਸੇ ’ਚ ਨੌਜਵਾਨ ਦੀ ਦਰਦਨਾਕ ਮੌਤ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਘਰ ’ਚ ਮਾਤਮ ਦੀ ਲਹਿਰ ਦੌੜ ਗਈ ਅਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਥਾਣਾ ਬਹਾਵਵਾਲਾ ਦੇ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ’ਚ ਕਾਰ ਚਾਲਕ ਅਰਵਿੰਦ ਵਾਸੀ ਮੰਨੀਵਾਲੀ ਦੀ ਮੌਤ ਹੋ ਜਾਣ ਕਾਰਨ ਲਾਸ਼ ਦਾ ਪੋਸਟਮਾਰਟਮ ਸਾਦੁਲਸ਼ਹਿਰ ਦੇ ਸਰਕਾਰੀ ਉਪ ਜ਼ਿਲ੍ਹਾ ਹਸਪਤਾਲ ’ਚ ਕਰਵਾ ਕੇ ਲਾਸ਼ ਸਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਮੰਤਰੀ ਧਾਲੀਵਾਲ ਨੇ ਸੜਕ ਬਣਾਉਣ ਦੇ ਕੰਮਾਂ ਦਾ ਲਿਆ ਜਾਇਜ਼ਾ
NEXT STORY