ਬਠਿੰਡਾ : ਬੀਤੀ ਦੇਰ ਰਾਤ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਪ੍ਰਸਿੱਧ ਡੇਰੇ ਵਿਚ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਡੇਰਾ ਮੁਖੀ ਬਾਬਾ ਸ਼੍ਰੀ ਦਾਸ ਦੀ ਦਰਦਨਾਕ ਮੌਤ ਗਈ। ਡੇਰੇ ਵਿਚ ਵਾਪਰੀ ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਡੇਰੇ ਵਿਚ ਪਹੁੰਚੇ ਅਤੇ ਮੌਕਾ ਦੇਖਿਆ। ਇਸ ਦਰਦਨਾਕ ਘਟਨਾ ਕਾਰਣ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਬੀਤੇ ਕੱਲ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿਖੇ ਬਾਬਾ ਨਾਗਾ ਦਾਸ ਦੀ ਬਰਸੀ ਮਨਾਈ ਗਈ ਸੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਇਥੇ ਪਹੁੰਚੀਆਂ ਸਨ। ਸਮਾਗਮ ਤੋਂ ਬਾਅਦ ਡੇਰੇ ਦਾ ਸੰਚਾਲਨ ਕਰਨ ਵਾਲੇ ਬਾਬਾ ਸ਼੍ਰੀ ਦਾਸ ਰਾਤ ਸਮੇਂ ਆਪਣੀ ਝੁੱਗੀ ਵਿਚ ਆਰਾਮ ਫਰਮਾਉਣ ਲਈ ਚਲੇ ਗਏ।
ਇਹ ਵੀ ਪੜ੍ਹੋ : 14 ਜਨਵਰੀ ਪੰਜਾਬ ਵਿਚ ਹੋ ਸਕਦਾ ਹੈ ਵੱਡਾ ਐਲਾਨ, ਹਲਚਲ ਵਧੀ
ਇਸ ਦੌਰਾਨ ਦੇਰ ਰਾਤ ਠੰਡ ਜ਼ਿਆਦਾ ਹੋਣ ਕਾਰਨ ਚੇਲੇ ਵੱਲੋਂ ਝੁੱਗੀ ਵਿਚ ਹੀਟਰ ਲਗਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹੀਟਰ ਕਾਰਨ ਝੁੱਗੀ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਚੇਲਿਆਂ ਵੱਲੋਂ ਜਦੋਂ ਝੁੱਗੀ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਅੱਗ ਹੋਰ ਤੇਜ਼ ਹੋ ਗਈ। ਚੇਲੇ ਵੱਲੋਂ ਪਿੰਡ ਵਾਸੀਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਪਰ ਅੱਗ ਦੀ ਲਪੇਟ ਵਿਚ ਆਉਣ ਕਾਰਨ ਬਾਬਾ ਸ਼੍ਰੀ ਦਾਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਕਾਰਵਾਈ ਦੀ ਤਿਆਰੀ 'ਚ ਪੰਜਾਬ ਦਾ ਟਰਾਂਸਪੋਰਟ ਵਿਭਾਗ, ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ
ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਸ਼੍ਰੀ ਦਾਸ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿਖੇ ਸੇਵਾ ਨਿਭਾਅ ਰਹੇ ਸਨ। ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਸੰਗਤਾਂ ਡੇਰੇ ਪਹੁੰਚੀਆਂ ਬਾਬਾ ਸ੍ਰੀ ਦਾਸ ਦੀ ਅੱਗ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਨਵੇਂ ਹਾਈਵੇਅ ਦਾ ਰੂਟ ਆਇਆ ਸਾਹਮਣੇ, ਅਸਮਾਨੀ ਚੜ੍ਹਨਗੇ ਜ਼ਮੀਨਾਂ ਦੇ ਭਾਅ!
NEXT STORY