ਲੁਧਿਆਣਾ(ਵਿਪਨ)-ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਟਰੇਨਾਂ ਤੇ ਰੇਲਵੇ ਕੰਪਲੈਕਸ 'ਚ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ। ਜਲੰਧਰ ਸਟੇਸ਼ਨ 'ਤੇ ਅੱਤਵਾਦੀ ਸੰਗਠਨਾਂ ਵਲੋਂ ਨਵੇਂ ਸਾਲ 'ਤੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਦੇਸ਼ ਦੇ ਖੁਫੀਆ ਵਿਭਾਗ ਵਲੋਂ ਜਾਰੀ ਕੀਤੇ ਗਏ ਅਲਰਟ ਕਾਰਨ ਸਥਾਨਕ ਸਟੇਸ਼ਨ 'ਤੇ ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਸਥਾਨਕ ਰੇਲਵੇ ਪੁਲਸ ਵੀ ਹੋਈ ਚੌਕਸ
ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਮੌਕੇ 'ਤੇ ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਰੇਲਵੇ ਕੰਪਲੈਕਸ 'ਚ ਸਾਦੀ ਵਰਦੀ ਵਿਚ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮੁੱਖ ਦਾਖਲਾ ਤੇ ਬਾਹਰ ਨਿਕਲਣ ਵਾਲੇ ਗੇਟਾਂ 'ਤੇ ਸਖਤ ਨਜ਼ਰ ਰੱਖਣ ਲਈ ਸੁਰੱਖਿਆ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਸੀ. ਸੀ. ਟੀ. ਵੀ. ਕੈਮਰਿਆਂ ਦੇ ਸਕ੍ਰੀਨ ਡਿਸਪਲੇਅ ਰੂਪ ਵਿਚ ਤਾਇਨਾਤ ਕਰਮਚਾਰੀਆਂ ਨੂੰ ਹਰ ਸ਼ੱਕੀ ਵਿਅਕਤੀ ਦੀ ਗਤੀਵਿਧੀ 'ਤੇ ਨਜ਼ਰ ਪੈਂਦੇ ਹੀ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ ਗਏ ਹਨ। ਸੂਤਰ ਦੱਸਦੇ ਹਨ ਕਿ ਜਿਥੇ ਇਕ ਪਾਸੇ ਰੇਲਵੇ ਸੁਰੱਖਿਆ ਬਲ ਤੇ ਸਥਾਨਕ ਰੇਲਵੇ ਕੰਪਲੈਕਸ ਦੇ ਕਰਮਚਾਰੀ ਤੇ ਅਧਿਕਾਰੀ ਸਟੇਸ਼ਨ ਦੇ ਚੱਪੇ-ਚੱਪੇ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ, ਉਥੇ ਦੂਸਰੇ ਪਾਸੇ ਸਟੇਸ਼ਨ ਤੇ ਟਰੇਨਾਂ ਵਿਚ ਕੰਮ ਕਰਦੇ ਵੈਂਡਰਾਂ ਤੇ ਕੁਲੀਆਂ ਨੂੰ ਵੀ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਦੇ ਕੇ ਸ਼ੱਕੀ ਗਤੀਵਿਧੀਆਂ, ਵਿਅਕਤੀਆਂ, ਲਾਵਾਰਿਸ ਸਾਮਾਨ ਬਾਰੇ ਪਤਾ ਲੱਗਣ 'ਤੇ ਸੁਰੱਖਿਆ ਬਲਾਂ ਤੇ ਕੰਟਰੋਲ ਰੂਮ ਵਿਚ ਤੁਰੰਤ ਸੂਚਿਤ ਕਰਨ ਲਈ ਕਿਹਾ ਜਾਵੇਗਾ।
ਆਉਣ-ਜਾਣ ਵਾਲਿਆਂ ਦੀ ਹੋ ਰਹੀ ਗੰਭੀਰਤਾ ਨਾਲ ਜਾਂਚ ਰੇਲਵੇ ਸੁਰੱਖਿਆ ਬਲ ਦੇ ਮੁਖੀ ਵਿਨੋਦ ਕੁਮਾਰ ਢੋਂਡਿਆਲ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਪਲੇਟਫਾਰਮਾਂ 'ਤੇ ਹਰ ਆਉਣ-ਜਾਣ ਵਾਲੇ ਲੋਕਾਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੇਨਾਂ ਵਿਚ ਜਾਂਚ ਲਈ ਸਬ-ਇੰਸਪੈਕਟਰ ਵਿਸ਼ਰਾਮ ਮੀਣਾ, ਰਮੇਸ਼ ਲਾਲ, ਏ. ਐੱਸ. ਆਈ. ਦੇਵ ਰਾਜ, ਪ੍ਰਵੀਨ ਕੁਮਾਰ, ਅਜੇ ਕੁਮਾਰ, ਮਹੇਸ਼ ਲਾਲ ਆਦਿ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਰੇਲਵੇ ਪੁਲਾਂ ਤੇ ਟਰੈਕ 'ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ।
ਲੁਟੇਰਿਆਂ ਨੇ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਔਰਤ 'ਤੇ ਕੀਤਾ ਚਾਕੂ ਨਾਲ ਹਮਲਾ (ਦੇਖੋ ਤਸਵੀਰਾਂ)
NEXT STORY