ਜਲੰਧਰ (ਮਹੇਸ਼) - ਕਰੋਲ ਬਾਗ ਲੱਧੇਵਾਲੀ ਯੂਨੀਵਰਸਿਟੀ ਰੋਡ 'ਤੇ ਸ਼ੁੱਕਰਵਾਰ ਰਾਤ ਨੂੰ ਘਰ ਵਿਚ ਲੁੱਟ ਦੇ ਇਰਾਦੇ ਨਾਲ ਦਾਖਲ ਹੋਏ ਲੁਟੇਰਿਆਂ ਨੇ ਸਬਜ਼ੀ ਕੱਟ ਰਹੀ ਮੀਰਾ ਦੇਵੀ ਪਤਨੀ ਦੁਰਗਾ ਦਾਸ ਦੀ ਇਕ ਬਜ਼ੁਰਗ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।ਖੂਨ ਨਾਲ ਲੱਥਪਥ ਹੋਈ ਔਰਤ ਨੂੰ ਰਾਮਾ ਮੰਡੀ ਦੇ ਜੌਹਲ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਸਿਟੀ-1 ਮਨਦੀਪ ਸਿੰਘ, ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਅਤੇ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸ. ਰਾਜੇਸ਼ ਠਾਕੁਰ, ਥਾਣਾ ਨਵੀਂ ਬਾਰਾਂਦਰੀ ਦੇ ਇੰਚਾਰਜ ਇੰਸ. ਬਲਬੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਮੀਰਾ ਦੇਵੀ ਦੀ ਨੂੰਹ ਸੰਧਿਆ ਨੇ ਕੁਝ ਸਾਲ ਪਹਿਲਾਂ ਆਪਣੀ ਸੱਸ, ਸਹੁਰੇ ਤੇ ਪਤੀ ਖਿਲਾਫ ਮਹਿਲਾ ਥਾਣਾ ਜਲੰਧਰ ਵਿਖੇ ਆਈ. ਪੀ. ਸੀ. ਦੀ ਧਾਰਾ 498 ਤਹਿਤ ਕੇਸ ਵੀ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਸੰਧਿਆ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਪਰ ਸੰਧਿਆ ਵੱਲੋਂ ਆਪਣੇ ਸਹੁਰੇ ਘਰ 'ਤੇ ਹੱਕ ਨਾ ਛੱਡਦੇ ਹੋਏ ਆਪਣੇ ਇਕ ਬੱਚੇ ਸਮੇਤ ਉਥੇ ਹੀ ਰਹਿ ਰਹੀ ਹੈ, ਜਦਕਿ ਸੰਧਿਆ ਦਾ ਪਤੀ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਦੂਜੀ ਪਤਨੀ ਨਾਲ ਵੱਖਰਾ ਰਹਿ ਰਿਹਾ ਹੈ। ਘਰ ਵਿਚ ਕੋਈ ਵੀ ਸਾਮਾਨ ਨਾ ਹੋਣ 'ਤੇ ਪੁਲਸ ਦਾ ਸ਼ੱਕ ਇਸ ਘਟਨਾ ਨੂੰ ਉਕਤ ਮਾਮਲੇ ਨਾਲ ਜੋੜਦਾ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
NEXT STORY