ਕਾਬੁਲ - ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿਚ 25 ਮਾਰਚ ਨੂੰ ਹੋਏ ਹਮਲੇ ਦੀ ਸਾਜਿਸ਼ ਦੇ ਦੋਸ਼ ਵਿਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈ. ਐਸ. ਕੇ. ਪੀ.) ਦੇ ਚੀਫ ਅਬਦੁੱਲਾ ਓਰਫ ਅਸਲਮ ਫਾਰੂਕੀ ਨੂੰ ਗਿ੍ਰਫਤਾਰ ਕੀਤਾ ਹੈ। ਇਕ ਸਪੈਸ਼ਲ ਅਪਰੇਸ਼ਨ ਚਲਾ ਕੇ ਸੁਰੱਖਿਆ ਬਲਾਂ ਨੇ ਅਬਦੁੱਲਾ ਨੂੰ ਗਿ੍ਰਫਤਾਰ ਕੀਤਾ ਹੈ। ਦੱਸ ਦਈਏ ਕਿ ਅਬਦੁੱਲਾ ਪਾਕਿਸਤਾਨ ਦਾ ਨਾਗਰਿਕ ਹੈ।
ਜਾਣਕਾਰੀ ਮੁਤਾਬਕ, ਅਬਦੁੱਲਾ ਦੀ ਗਿ੍ਰਫਤਾਰੀ ਗੁਰਦੁਆਰੇ 'ਤੇ ਹਮਲੇ ਦੇ ਸਾਜਿਸ਼ਕਰਤਾ ਦੇ ਦੋਸ਼ਾਂ ਵਿਚ ਕੀਤੀ ਗਈ ਹੈ। ਅਬਦੁੱਲਾ ਓਰਫ ਅਸਲਮ ਫਾਰੂਕੀ 'ਤੇ ਕਈ ਬੈਨ ਸੰਗਠਨਾਂ ਦੇ ਨਾਲ ਰਹਿਣ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਉਹ ਬੈਨ ਸੰਗਠਨ ਲਕਸ਼ਰ-ਏ-ਤੋਇਬਾ ਦੇ ਨਾਲ ਫਿਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਜੁਡ਼ਿਆ। ਇਸ ਤੋਂ ਬਾਅਦ ਅਸਲਮ ਫਾਰੂਕੀ ਨੇ ਅਪ੍ਰੈਲ, 2019 ਵਿਚ ਆਈ. ਐਸ. ਕੇ. ਪੀ. ਚੀਫ ਮੌਲਵੀ ਜੀਆ ਓਲ ਹਕ ਓਰਫ ਓਮਰ ਖੁਰਾਸਨੀ ਦੀ ਥਾਂ ਇਸ ਸੰਗਠਨ ਦੇ ਪ੍ਰਮੁੱਖ ਦੀ ਥਾਂ ਲਈ ਸੀ।
ਕਾਬੁਲ ਦੇ ਸ਼ੋਰ ਬਜ਼ਾਰ ਸਥਿਤ ਗੁਰਦੁਆਰੇ ਵਿਚ 25 ਮਾਰਚ ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿਚ 27 ਸਿੱਖਾਂ ਦੀ ਜਾਨ ਚਲੀ ਗਈ ਸੀ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ (ਇਸਲਾਮਕ ਸਟੇਟ ਖੋਰਸਨ ਪੋ੍ਰਵਿੰਸ) ਨਾਲ ਜੁਡ਼ੇ ਸੰਗਠਨ ਨੇ ਲਈ ਹੈ। ਅਫਗਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਆਖਿਆ ਸੀ ਕਿ ਧਾਰਮਿਕ ਥਾਂਵਾਂ 'ਤੇ ਹਮਲੇ ਨਾਲ ਦੁਸ਼ਮਣਾਂ ਦੀ ਕਮਜ਼ੋਰੀ ਦਾ ਪਤਾ ਲੱਗਦਾ ਹੈ, ਧਾਰਮਿਕ ਥਾਂਵਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਚਾਹੀਦਾ। ਦੁਨੀਆ ਭਰ ਵਿਚ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਹੁਕਮਾਂ ਦੇ ਬਾਵਜੂਦ ਕਈ ਸਕੂਲ ਭੇਜ ਰਹੇ ਫੀਸ ਜਮ੍ਹਾ ਕਰਵਾਉਣ ਦੇ ਮੈਸੇਜ
NEXT STORY