ਜੈਤੋ (ਪਰਾਸ਼ਰ)- ਕੱਪੜਾ ਮੰਤਰਾਲਾ ਨੇ 19 ਨਵੰਬਰ ਨੂੰ ਉਦਯੋਗ ਭਵਨ ਨਵੀਂ ਦਿੱਲੀ ’ਚ ਇਕ ਮਹੱਤਵਪੂਰਨ ਬੈਠਕ ਬੁਲਾਈ ਹੈ। ਰੂੰ ਕਾਰੋਬਾਰੀ ਸੂਤਰਾਂ ਅਨੁਸਾਰ ਇਹ ਬੈਠਕ ਮੁੱਖ ਤੌਰ ’ਤੇ ਕਪਾਹ ਖਰੀਦ ਦੀ ਸਰਕਾਰੀ ਪ੍ਰਕਿਰਿਆ ’ਚ ਬਦਲਾਅ ’ਤੇ ਚਰਚਾ ਕਰਨ ਲਈ ਬੁਲਾਈ ਗਈ ਹੈ। ਇਸ ਦਾ ਮਕਸਦ ਕਪਾਹ (ਕਾਟਨ) ਖਰੀਦ ਦੇ ਤਰੀਕਿਆਂ ਨੂੰ ਬਦਲਣਾ ਅਤੇ ਉਸ ’ਚ ਸੁਧਾਰ ਲਿਆਉਣਾ ਹੈ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਨੂੰ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ ਹੈ, ਕਿਉਂਕਿ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਦੀ ਸਰਕਾਰੀ ਖਰੀਦ ਦੇ ਨਿਯਮ ਬਹੁਤ ਸਖ਼ਤ ਹਨ, ਜਿਸ ਨਾਲ ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਨੂੰ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲਦਾ ਹੈ। ਇਸ ਤੋਂ ਇਲਾਵਾ 19 ਨਵੰਬਰ ਨੂੰ ਹੀ ਮੁੰਬਈ ’ਚ ਐਕਸਪੋ ਦੇ ਹਿੱਸੇ ਵਜੋਂ ਇੰਡੀਅਨ ਟੈਕਨੀਕਲ ਟੈਕਸਟਾਈਲ ਐਸੋਸੀਏਸ਼ਨ ਦੀ ਬੈਠਕ ਬੁਲਾਈ ਗਈ ਹੈ।
ਭਾਜਪਾ ਆਗੂ ਸ਼ਰਮਾ ਨੇ ਫਿਰੋਜ਼ਪੁਰ 'ਚ RSS ਵਰਕਰ ਨਵੀਨ ਅਰੋੜਾ ਦੇ ਕਤਲ ਦੀ ਕੀਤੀ ਨਿੰਦਾ
NEXT STORY