ਵੈਰੋਵਾਲ, (ਗਿੱਲ)- ਓਲੰਪੀਅਨ ਮਨਦੀਪ ਕੌਰ ਨੂੰ ਅਕਾਲੀ ਸਰਕਾਰ ਵੇਲੇ ਦਸੰਬਰ 2016 'ਚ ਬਤੌਰ ਡੀ. ਐੱਸ. ਪੀ. ਭਰਤੀ ਕੀਤਾ ਗਿਆ ਸੀ ਅਤੇ ਨਾਲ ਹੀ ਉਸ ਨੂੰ ਪੜ੍ਹਾਈ 'ਚ ਵਿਸ਼ੇਸ਼ ਛੋਟ ਦਿੱਤੀ ਗਈ ਸੀ ਪਰ ਕੁਝ ਸਮਾਂ ਪਹਿਲਾਂ ਉਸ ਦੀ ਪੜ੍ਹਾਈ ਨੂੰ ਲੈ ਕੇ ਮਨਦੀਪ ਕੌਰ ਨੂੰ ਡੀ. ਐੱਸ. ਪੀ. ਤੋਂ ਹਟਾ ਕੇ ਸਿਪਾਹੀ ਦਾ ਅਹੁਦਾ ਦੇ ਦਿੱਤਾ ਗਿਆ ਸੀ, ਜਿਸ ਦੇ ਸਬੰਧ 'ਚ ਪਿਛਲੇ ਦਿਨੀਂ ਸਾਬਕਾ ਭਾਰਤੀ ਕਬੱਡੀ ਟੀਮ ਦੇ ਕਪਤਾਨ ਬਚਿੱਤਰ ਸਿੰਘ ਢਿੱਲੋਂ ਵੱਲੋਂ ਮਨਦੀਪ ਕੌਰ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਪੀਕਰ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੂੰ 10 ਅਪ੍ਰੈਲ ਨੂੰ ਮਿਲੇ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਉਣ ਦੇ ਕੁਝ ਦਿਨਾਂ ਬਾਅਦ ਹੀ ਓਲੰਪੀਅਨ ਮਨਦੀਪ ਕੌਰ ਨੂੰ ਪੜ੍ਹਾਈ 'ਚ ਛੋਟ ਦੇ ਕੇ ਡੀ. ਐੱਸ. ਪੀ. ਅਹੁਦੇ 'ਤੇ ਬਹਾਲ ਕਰਨ ਦਾ ਡੀ. ਜੀ. ਪੀ. ਸੁਰੇਸ਼ ਅਰੋੜਾ ਵੱਲੋਂ ਐਲਾਨ ਕਰਨ 'ਤੇ ਸਾਬਕਾ ਕਪਤਾਨ ਭਾਰਤੀ ਕਬੱਡੀ ਟੀਮ ਬਚਿੱਤਰ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਸਮੁੱਚੀ ਕੈਪਟਨ ਟੀਮ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸਭ 'ਚ ਰਣਇੰਦਰ ਸਿੰਘ ਪ੍ਰਧਾਨ ਭਾਰਤੀ ਰਾਈਫਲ ਐਸੋਸੀਏਸ਼ਨ, ਓ. ਐੱਸ. ਡੀ. ਜਗਦੀਪ ਸਿੰਘ ਸਿੱਧੂ, ਓ. ਐੱਸ. ਡੀ. ਅੰਕਿਤ ਬਾਂਸਲ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਹਲਕਾ ਤਰਨਤਾਰਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਖਿਡਾਰੀਆਂ ਦੇ ਹੱਕ ਲਈ ਹਮੇਸ਼ਾ ਖੜ੍ਹਦੇ ਰਹੇ ਹਨ ਅਤੇ ਅੱਗੇ ਤੋਂ ਵੀ ਖਿਡਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਅੰਗਰੇਜ਼ ਸਿੰਘ ਲਾਲੀ ਵਾਈਸ ਪ੍ਰਧਾਨ ਜ਼ਿਲਾ ਕਬੱਡੀ ਐਸੋਸੀਏਸ਼ਨ, ਦਵਿੰਦਰ ਸਿੰਘ ਘੜਕਾ, ਗੁਰਸ਼ਰਨ ਸਿੰਘ ਪੁਰੇਵਾਲ, ਰਵੇਲ ਸਿੰਘ ਦਾਰਪੁਰ ਜਨਰਲ ਸਕੱਤਰ ਆਦਿ ਹਾਜ਼ਰ ਸਨ।
ਮਜ਼ਦੂਰੀ ਕਰ ਕੇ ਪਰਤ ਰਹੀ ਦਰਾਣੀ-ਜੇਠਾਣੀ 'ਤੇ ਚੜ੍ਹੀ ਕਾਰ, ਇਕ ਦੀ ਮੌਤ
NEXT STORY