ਜਲੰਧਰ/ਬਰੈਂਪਟਨ (ਰਮਨ ਸੋਢੀ) - ਪੰਜ-ਆਬ ਟੀਵੀ ਵੱਲੋਂ ਕੈਨੇਡਾ ਡੇਅ 'ਤੇ ਹਰ ਸਾਲ ਕਰਵਾਇਆ ਜਾਣ ਵਾਲਾ ਮੇਲਾ ਇਸ ਵਾਰ 1 ਜੁਲਾਈ ਨੂੰ ਸ਼ੈਰੀਡਨ ਕਾਲਜ ਦੇ ਡੇਵਿਸ ਕੈਂਪਸ 'ਚ ਹੋਣ ਜਾ ਰਿਹਾ ਹੈ। ਪ੍ਰਸਿੱਧ ਪੰਜਾਬੀ ਕਲਾਕਾਰ ਗੈਰੀ ਸੰਧੂ, ਨਛੱਤਰ ਗਿੱਲ, ਗੀਤਾ ਜੈਲਦਾਰ, ਸਾਰਥੀ ਕੇ, ਹਰਫ ਚੀਮਾ, ਜੈਨੀ ਜੌਹਲ,ਅਮਰ ਸੈਂਬੀ, ਦਿਲਪ੍ਰੀਤ ਸਿੰਘ ਅਤੇ ਗੁਰਸੇਵਕ ਸੋਨੀ ਆਦਿ ਕਲਾਕਾਰ ਇਸ ਮੇਲੇ ਦੀਆਂ ਰੌਣਕਾਂ ਵਧਾਉਣਗੇ। ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚਦੇ ਹਨ। ਤੁਸੀਂ ਇਸ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ 1 ਜੁਲਾਈ ਨੂੰ 'ਜਗਬਾਣੀ' ਟੀਵੀ 'ਤੇ ਵੀ ਵੇਖ ਸਕੋਗੇ। ਦਰਸ਼ਕਾਂ ਦੇ ਲਈ ਇਸ ਮੇਲੇ 'ਚ ਫਰੀ ਐਂਟਰੀ ਰੱਖੀ ਗਈ ਹੈ।
ਕੈਨੇਡਾ ਦੇ ਪ੍ਰਵਾਸੀਆਂ ਨੂੰ 'ਮਿੱਠੇ' ਪ੍ਰਵਾਸੀ ਹੁਣ ਲੱਗਣ ਲੱਗੇ 'ਜ਼ਹਿਰੀ'
NEXT STORY