ਜਲੰਧਰ, (ਮ੍ਰਿਦੁਲ)- ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਨਾਲ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਗੁਰੂ ਨਾਨਕ ਕਾਲੋਨੀ ਦਾ ਰਹਿਣ ਵਾਲਾ ਸ਼ਿਵਾ ਉਰਫ ਸੋਮਨਾਥ ਹੈ। ਮੁਲਜ਼ਮ ਦੇ ਕੋਲੋਂ ਮੋਟਰਸਾਈਕਲ ਸਮੇਤ ਚਾਬੀਆਂ ਵੀ ਬਰਾਮਦ ਹੋਈਆਂ ਹਨ। ਪੁਲਸ ਨੇ ਮੁਲਜ਼ਮ ਸ਼ਿਵਾ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਭਾਰਗਵ ਕੈਂਪ ਨੇ ਦੱਸਿਆ ਕਿ 24 ਮਾਰਚ ਦੀ ਰਾਤ ਨੂੰ ਪੀੜਤ ਪਵਨ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਮੋਟਰਸਾਈਕਲ ਘਰ ਦੇ ਕੋਲੋਂ ਚੋਰੀ ਹੋ ਗਿਆ ਹੈ, ਜਿਸ ਕਾਰਨ ਕੇਸ ਦਰਜ ਕਰਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਏ. ਐੱਸ. ਆਈ. ਨਿਰਲੇਪ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੀਜੰਟ ਪਾਰਕ ਦੇ ਕੋਲ ਨਾਕਾਬੰਦੀ ਕੀਤੀ ਸੀ, ਜਿਸ ਦੌਰਾਨ ਉਕਤ ਮੁਲਜ਼ਮ ਮੋਟਰਸਾਈਕਲ ਪੀ ਬੀ 08 ਸੀ ਐੱਲ 9207 'ਤੇ ਆ ਰਿਹਾ ਸੀ ਅਤੇ ਉਸ ਦੇ ਸਾਥੀ ਸੌਰਵ ਉਰਫ ਗਿੱਠਾ ਲਸੂੜੀ ਮੁਹੱਲਾ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੀ ਜੇਬ 'ਚੋਂ ਚਾਬੀਆਂ ਦਾ ਗੁੱਛਾ ਨਿਕਲਿਆ, ਜਿਸ ਤੋਂ ਬਾਅਦ ਸੌਰਵ ਮੌਕੇ ਤੋਂ ਫਰਾਰ ਹੋ ਗਿਆ ਤੇ ਸ਼ਿਵਾ ਨੂੰ ਕਾਬੂ ਕਰ ਲਿਆ ਗਿਆ।
ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਉਸ ਨੇ ਇਹ ਮੋਟਰਸਾਈਕਲ ਸੌਰਵ ਨਾਲ ਮਿਲ ਕੇ ਹੀ ਚੋਰੀ ਕੀਤਾ ਸੀ। ਮਾਮਲੇ ਸਬੰਧੀ ਸ਼ਿਵਾ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫੜਿਆ ਗਿਆ ਮੁਲਜ਼ਮ ਸ਼ਿਵਾ। (ਜਸਪ੍ਰੀਤ)
ਕੌਂਸਲਰ ਵੱਲੋਂ ਸਿਆਸੀ ਦਖਲ-ਅੰਦਾਜ਼ੀ ਤਹਿਤ ਵਿਕਾਸ ਦੇ ਕੰਮ ਕੱਟੇ ਜਾਣ ਦਾ ਦੋਸ਼
NEXT STORY