ਝਬਾਲ, (ਨਰਿੰਦਰ)- ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਗਰੁੱਪ ਦੇ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਮੈਂਬਰ ਪੰਚਾਇਤ ਕਾਬਲ ਸਿੰਘ ਝਬਾਲ ਖੁਰਦ ਦੇ ਗ੍ਰਹਿ ਵਿਖੇ ਹੋਈ। ਮੀਟਿੰਗ 'ਚ ਹਾਜ਼ਰ ਆਗੂਆਂ ਮੈਂਬਰ ਪੰਚਾਇਤ ਕਾਬਲ ਸਿੰਘ, ਸਰਪੰਚ ਚਰਨਜੀਤ ਕੌਰ, ਮੈਂਬਰ ਹਰਜਿੰਦਰ ਕੌਰ ਤੇ ਮੈਂਬਰ ਸੁਖਵੰਤ ਸਿੰਘ ਨੇ ਕਿਹਾ ਕਿ ਝਬਾਲ ਖੁਰਦ ਵਿਖੇ ਅਕਾਲੀ ਦਲ ਦੇ ਮੈਂਬਰ ਪੰਚਾਇਤ ਕਾਬਲ ਸਿੰਘ ਅਤੇ ਸ਼ਰਨਜੀਤ ਸਿੰਘ ਖਿਲਾਫ ਪੁਲਸ ਵੱਲੋਂ ਸਿਆਸੀ ਰੰਜਿਸ਼ ਤਹਿਤ ਝੂਠਾ ਹੀ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂਕਿ ਮਾਮੂਲੀ ਟਕਰਾਅ 'ਚ ਕੁਝ ਕਾਂਗਰਸ ਪੱਖੀ ਵਿਅਕਤੀਆਂ ਨੇ ਝੂਠੀਆਂ ਸੱਟਾਂ ਲਾ ਕੇ ਪਾਰਟੀਬਾਜ਼ੀ ਕਾਰਨ ਨਾਜਾਇਜ਼ ਹੀ ਕੇਸ ਬਣਾ ਦਿੱਤਾ ਹੈ, ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਾਜਾਇਜ਼ ਕੇਸ ਰੱਦ ਨਾ ਕੀਤਾ ਤਾਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਨਾਲ ਲੈ ਕੇ ਪੁਲਸ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੀਟਿੰਗ 'ਚ ਰਣਜੀਤ ਸਿੰਘ ਕਾਲਾ, ਜਗਰੂਪ ਸਿੰਘ, ਹਰਦੇਵ ਸਿੰਘ, ਫੁੰਮਣ ਸਿੰਘ, ਅਵਤਾਰ ਸਿੰਘ ਤੇ ਗੁਰਵੇਲ ਸਿੰਘ ਆਦਿ ਹਾਜ਼ਰ ਸਨ।
ਡਾਕਟਰੀ ਰਿਪੋਰਟ ਦੇ ਆਧਾਰ 'ਤੇ ਹੀ ਕੇਸ ਦਰਜ ਕੀਤਾ : ਥਾਣਾ ਮੁਖੀ
ਦੂਸਰੇ ਪਾਸੇ ਥਾਣਾ ਮੁਖੀ ਮਨੋਜ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਝਬਾਲ ਖੁਰਦ ਵਿਖੇ ਹੋਈ ਲੜਾਈ 'ਚ ਦੂਸਰੀ ਧਿਰ ਦੇ ਮਲਕੀਅਤ ਸਿੰਘ ਦੀ ਕਾਬਲ ਸਿੰਘ ਅਤੇ ਸ਼ਰਨਜੀਤ ਸਿੰਘ ਵੱਲੋਂ ਕੀਤੀ ਕੁੱਟ-ਮਾਰ ਕਾਰਨ ਲੱਗੀਆਂ ਸੱਟਾਂ ਦੀ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਹੀ ਉਕਤ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਨਰਾਤਿਆਂ 'ਤੇ ਪੰਜ ਸੁੰਨੇ ਘਰ ਹੋਏ ਗੁਲਜ਼ਾਰ
NEXT STORY