ਲੰਬੀ, ( ਸ਼ਾਮ ਜੁਨੇਜਾ)- ਪਿਛਲੀਆਂ ਸਾਰੀਆਂ ਚੋਣਾਂ ਵਾਂਗ ਇਸ ਵਾਰ ਵੀ ਅਕਾਲੀ ਦਲ ਨੇ ਪਹਿਲ ਕਰਦਿਆਂ ਲੰਬੀ ਹਲਕੇ ਤੋਂ ਆਪਣੀਆ ਗਤੀਵਿਧੀਆਂ ਤੇਜ ਕਰਦਿਆਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਆਪਣੇ ਹਲਕੇ ਅੰਦਰ ਚੋਣ ਸਰਗਰਮੀ ਤੇਜ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਤੀਸਰੇ ਦਿਨ ਬੂਥ ਇੰਚਾਰਜਾਂ ਨਾਲ ਮੀਟਿੰਗ ਕਰਦਿਆਂ ਉਹਨਾਂ ਨੂੰ ਚੋਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰ ਵਾਰ ਵਾਂਗ ਇਸ ਵਾਰ ਅਕਾਲੀ ਦਲ ਨੇ ਹਲਕੇ ਦੇ ਪਿੰਡਾਂ ਅੰਦਰ ਬੂਥ ਇੰਚਾਰਜਾਂ ਤੋਂ ਵੀ ਅੱਗੇ ਮਾਇਕਰੋ ਮੈਨਜਮੈਂਟ ਕਰਦਿਆਂ ਹਰ 100 ਵੋਟ ਪਿੱਛੇ ਇਕ ਇੰਚਾਰਜ ਥਾਪ ਕੇ ਉਸ ਨੂੰ ਇਹਨਾਂ ਵੋਟਾਂ ਦੀ ਜਿੰਮੇਵਾਰ ਦਿੱਤੀ ਹੈ। ਇਸ ਤਹਿਤ ਹੀ ਸੁਖਬੀਰ ਬਾਦਲ ਨੇ ਅੱਜ ਵੱਖ ਵੱਖ ਪਿੰਡਾਂ ਤੋਂ ਆਏ ਇਹਨਾਂ ਇੰਚਾਰਜਾਂ ਨੂੰ ਕਿਹਾ ਕਿ ਚੋਣ ਐਲਾਨ ਤੋਂ ਪਹਿਲਾਂ ਇਹਨਾਂ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਦਾ ਮਕਸਦ ਇਹ ਹੈ ਕਿ ਪਹਿਲਾਂ ਸ.ਪ੍ਰਕਾਸ਼ ਸਿੰਘ ਬਾਦਲ ਵਾਂਗੂ ਉਹਨਾਂ ਖੁਦ ਸਾਰੇ ਪੰਜਾਬ ਦੀ ਜਿੰਮੇਵਾਰੀ ਸੰਭਾਲਨੀ ਹੈ ਅਤੇ ਉਹ ਖੁਦ ਹਲਕੇ ਵਿਚ ਦੁਬਾਰਾ ਇਸ ਪੱਧਰ 'ਤੇ ਵਰਕਰਾਂ ਨੂੰ ਸ਼ਾਇਦ ਨਾ ਮਿਲ ਸਕਣ ਇਸ ਲਈ ਇਹ ਇੰਚਾਰਜ ਹਲਕੇ ਲੰਬੀ ਤੋਂ ਚੋਣ ਦੀ ਜਿੰਮੇਵਾਰੀ ਸੰਭਾਲਨਗੇ। ਇਹ ਵੀ ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਰੈਲੀਆਂ ਵਿਚ ਇਕੱਠ ਲਈ ਹਲਕੇ ਨੂੰ 19 ਜੋਨਾਂ ਵਿਚ ਵੰਡ ਕੇ ਉਹਨਾਂ ਉਪਰ ਜ਼ਿਲ੍ਹਾ ਯੂਥ ਅਕਾਲੀ ਦਲ ਦੇ 50 ਆਗੂਆਂ ਦੀ ਜਿੰਮੇਵਾਰੀ ਲਾਂਈ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ 'ਤੇ ਲੰਬੀ ਤੋਂ ਚੋਣ ਲੜਨ ਦੀ ਗੱਲ ਨਹੀਂ ਕਹੀਂ ਪਰ ਵਰਕਰਾਂ ਨੂੰ ਦਿੱਤੇ ਸੰਕੇਤਾਂ ਤੋਂ ਉਹ ਆਪਣੀ ਉਮੀਦਵਾਰੀ ਲਈ ਇਸ਼ਾਰਾ ਕਰ ਰਹੇ ਹਨ। ਇਸ ਤੋਂ ਇਲਾਵਾ ਜਿੱਥੇ ਹਲਕੇ ਅੰਦਰ ਉਹ ਵਰਕਰਾਂ ਨਾਲ ਮੇਲ ਜੋਲ ਕਰ ਰਹੇ ਹਨ ਉਥੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਆਗੂਆਂ ਨਾਲ ਵੀ ਮੀਟਿੰਗਾਂ ਕਰ ਰਹੇ ਹਨ। ਇਸ ਤਹਿਤ ਹੀ ਉਹਨਾਂ ਕੱਲ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਤਿਆਰੀ ਕਰਨ ਦਾ ਥਾਪੜਾ ਵੀ ਦਿੱਤਾ ਹੈ।
ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 1515 ਨਵੇਂ ਮਾਮਲੇ ਆਏ ਸਾਹਮਣੇ, 22 ਦੀ ਮੌਤ
NEXT STORY