ਗੁਰਦਾਸਪੁਰ/ਰਾਵਲਪਿੰਡੀ (ਵਿਨੋਦ)- ਰਾਵਲਪਿੰਡੀ ਦੀ ਇਕ ਅਦਾਲਤ ਨੇ ਪਾਕਿਸਤਾਨੀ ਮੂਲ ਦੀ ਅਮਰੀਕੀ ਨਾਗਰਿਕ ਵਜੀਹਾ ਸਵਾਤੀ ਦੀ ਜਾਇਦਾਦ ਵਿਵਾਦ ਦੇ ਚੱਲਦੇ ਕਤਲ ਸਬੰਧੀ ਉਸ ਦੇ ਸਾਬਕਾ ਪਤੀ ਵੱਲੋਂ ਕਤਲ ਕਰਨ 'ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸੂਤਰਾਂ ਦੇ ਅਨੁਸਾਰ ਦਸੰਬਰ 2021 ’ਚ ਅਮਰੀਕਾ ਤੋਂ ਪਾਕਿਸਤਾਨ ਆਈ 47 ਸਾਲਾਂ ਮਹਿਲਾ ਵਜੀਹਾ ਸਵਾਤੀ ਅਚਾਨਕ ਲਾਪਤਾ ਹੋ ਗਈ ਸੀ। ਵਜੀਹਾ ਪਾਕਿਸਤਾਨ ਵਿਚ ਆਪਣੇ ਸਾਬਕਾ ਪਤੀ ਰਿਜ਼ਵਾਨ ਹਬੀਬ ਤੋਂ ਆਪਣੀ ਜਾਇਦਾਦ ਵਾਪਸ ਲੈਣ ਲਈ ਅਮਰੀਕਾ ਤੋਂ ਆਈ ਸੀ ਅਤੇ ਆਪਣੇ ਕਿਸੇ ਦੋਸਤ ਦੇ ਕੋਲ ਰੁਕੀ ਹੋਈ ਸੀ। ਵਜੀਹਾ ਸਵਾਤੀ ਦੇ ਲਾਪਤਾ ਹੋਣ ਸਬੰਧੀ ਉਸ ਦੇ ਦੋਸਤ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਵਜੀਹਾ ਸਵਾਤੀ ਦੀ ਤਾਲਾਸ਼ ਕਰਨ ਦੀ ਮੰਗ ਕੀਤੀ। ਤਲਾਸ਼ੀ ਦੌਰਾਨ ਵਜੀਹਾ ਦੇ ਲੜਕੇ ਨੂੰ ਸੂਚਨਾ ਮਿਲੀ ਕਿ ਵਜੀਹਾ ਦਾ ਕਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ
ਇਸ ਸਬੰਧੀ ਪੁਲਸ ਨੇ ਜਾਂਚ ਤੋਂ ਬਾਅਦ ਸ਼ੱਕ ਦੇ ਆਧਾਰ ’ਤੇ ਉਸ ਦੇ ਸਾਬਕਾ ਪਤੀ ਰਿਜਵਾਨ ਹਬੀਬ ਵਾਸੀ ਰਾਵਲਪਿੰਡੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਸਵੀਕਾਰ ਕੀਤਾ। ਇਸ ਦੇ ਨਾਲ ਹੀ ਉਸ ਨੇ ਆਪਣੇ ਨੌਕਰ ਸੁਲਤਾਨ ਦੇ ਪਿੰਡ ਲੱਕੀ ਮਰਵਾਤ ਦੇ ਘਰ ਵਿਚ ਵਜੀਹਾ ਸਵਾਤੀ ਦੀ ਦਫ਼ਨਾਈ ਲਾਸ਼ ਨੂੰ 25 ਦਸੰਬਰ 2021 ਨੂੰ ਬਰਾਮਦ ਕਰਵਾ ਦਿੱਤਾ ਸੀ।
ਦੋਸ਼ੀ ਨੇ ਇਹ ਵੀ ਸਵੀਕਾਰ ਕੀਤਾ ਕਿ ਵਜੀਹਾ ਸਵਾਤੀ ਉਸ ਤੋਂ ਆਪਣੀ ਜਾਇਦਾਦ ਵਾਪਸ ਮੰਗ ਰਹੀ ਸੀ ਅਤੇ ਉਸ ਨੇ ਆਪਣੇ ਪਿਤਾ ਹੁਰਿਅਤਉੱਲਾ ਅਤੇ ਨੌਕਰ ਸੁਲਤਾਨ ਨਾਲ ਮਿਲ ਕੇ ਵਜੀਹਾ ਦਾ ਕਤਲ ਉਦੋਂ ਕੀਤਾ, ਜਦੋਂ ਅਸੀਂ ਉਸ ਨੂੰ ਗੱਲਬਾਤ ਕਰਨ ਲਈ ਬੁਲਾਇਆ ਸੀ। ਇਸ ਸਬੰਧੀ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਰਾਵਲਪਿੰਡੀ ਮੁਹੰਮਦ ਅਫ਼ਜਲ ਮਜੋਕਾ ਨੇ ਰਿਜਵਾਨ ਹਬੀਬ ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਦਕਿ ਦੋਸ਼ੀ ਦੇ ਪਿਤਾ ਹੁਰਿਆਤਉੱਲਾ ਅਤੇ ਨੌਕਰ ਨੂੰ 7-7 ਸਾਲ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਲੇਹ ਲੱਦਾਖ 'ਚ ਮੋਗਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਢੇ 17 ਕਿੱਲੋ ਭੁੱਕੀ ਬਰਾਮਦ, ਪੁਲਸ ਨੇ ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਮਾਮਲਾ
NEXT STORY