ਅਜਨਾਲਾ, (ਬਾਠ)- ਪੰਜਾਬ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਤਹਿਸੀਲ ਪ੍ਰਧਾਨ ਪ੍ਰਿੰ. ਵਾਸਦੇਵ ਸ਼ਰਮਾ ਜੋ ਸੂਬਾ ਪ੍ਰੈੱਸ ਸਕੱਤਰ ਹਨ, ਨੇ ਕਿਹਾ ਕਿ ਕੈਪਟਨ ਸਰਕਾਰ ਕੋਲੋਂ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਚੋਣ ਵਾਅਦੇ ਪੂਰੇ ਕਰਵਾਉਣ ਲਈ ਜਨਤਕ ਦਬਾਅ ਵਧਾਉਣ ਹਿੱਤ 7 ਅਕਤੂਬਰ ਨੂੰ ਗੁਰਦਾਸਪੁਰ ਸ਼ਹਿਰ 'ਚ ਸੂਬੇ ਦੇ ਪੈਨਸ਼ਨਰਾਂ ਵੱਲੋਂ ਜ਼ਬਰਦਸਤ ਰੋਸ ਰੈਲੀ ਕਰ ਕੇ ਵੋਟਰਾਂ ਨੂੰ ਗੁਰਦਾਸਪੁਰ ਜ਼ਿਮਨੀ ਚੋਣ 'ਚ ਕਥਿਤ ਝੂਠੀ ਕੈਪਟਨ ਸਰਕਾਰ ਨੂੰ ਸਬਕ ਸਿਖਾਉਣ ਲਣੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਬੈਂਕ ਬ੍ਰਾਂਚਾਂ ਵੱਲੋਂ ਵੀ ਪੈਨਸ਼ਨਰਾਂ ਨੂੰ ਨਾਜਾਇਜ਼ ਖੱਜਲ-ਖੁਆਰ ਕੀਤੇ ਜਾਣ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬੈਂਕਾਂ ਨੇ ਆਪਣੇ ਵਤੀਰੇ 'ਚ ਤਬਦੀਲੀ ਨਾ ਲਿਆਂਦੀ ਤਾਂ ਬੈਂਕ ਬ੍ਰਾਂਚਾਂ ਅੱਗੇ ਹਰ ਮਹੀਨੇ ਲੜੀਵਾਰ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਜ਼ਿਲਾ ਚੇਅਰਮੈਨ ਡਾ. ਦੇਸ ਰਾਜ ਸ਼ਰਮਾ, ਰਮੇਸ਼ ਕੁਮਾਰ, ਜ਼ਿਲਾ ਪ੍ਰਧਾਨ ਮਦਨ ਗੋਪਾਲ, ਯਸ਼ਪਾਲ ਡੋਗਰਾ, ਕਰਤਾਰ ਸਿੰਘ, ਮਦਨ ਲਾਲ ਮੰਨਣ, ਸੁਖਦੇਵ ਰਾਜ ਕਾਲੀਆ, ਧਿਆਨ ਸਿੰਘ ਅਜਨਾਲਾ, ਦੇਸ਼ ਭਗਤ ਕਵੀ ਲਖਬੀਰ ਸਿੰਘ ਪਵਾਰ, ਡਾ. ਇਕਬਾਲ ਸਿੰਘ, ਡਾ. ਕ੍ਰਿਪਾਲ ਸਿੰਘ ਬਾਠ, ਅਨੂਪ ਸਿੰਘ ਨਿੱਝਰ, ਵੱਸਣ ਸਿੰਘ ਰੰਧਾਵਾ, ਗੁਰਦਿਆਲ ਸਿੰਘ ਬੇਦੀ, ਦਇਆ ਸਿੰਘ ਰੋਖੇ, ਜਗਦੀਸ਼ ਸਿੰਘ, ਜਗਦੀਸ਼ ਕੁਮਾਰ, ਦਲਬੀਰ ਸਿੰਘ ਮਾਕੋਵਾਲ, ਪੂਰਨ ਸਿੰਘ, ਕਰਨੈਲ ਸਿੰਘ ਰੋਖਾ, ਨਾਨਕ ਰੋਖੇ, ਲਾਲ ਸਿੰਘ, ਨਿਰੰਜਣ ਸਿੰਘ ਔਲਖ, ਚੰਨਣ ਸਿੰਘ, ਹਰਬੰਸ ਸਿੰਘ, ਬੀਬੀ ਬਚਨੋ ਭਿੰਡੀ ਸੈਦਾਂ, ਚਰਨਜੀਤ ਲਾਲ, ਵਿਜੇ ਕੁਮਾਰ ਸਲਵਾਨ, ਜਸਬੀਰ ਸਿੰਘ ਨਿੱਝਰ, ਮਹਿੰਦਰਪਾਲ ਭਲਾ ਪਿੰਡ, ਕਰਨੈਲ ਸਿੰਘ ਛੀਨਾ, ਹਰਭਜਨ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।
ਖੂਨ ਨਾਲ ਲਥਪਥ ਪੰਚਾਇਤ ਸੈਕਟਰੀ ਸੜਕ 'ਤੇ ਤੜਫਦਾ ਰਿਹਾ, ਮੌਤ
NEXT STORY