ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੱਡੀ) — ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁਕਤਸਰ ਸਾਹਿਬ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਫੁੱਲਾਂ ਨਾਲ ਸਜ਼ੀ ਸੁੰਦਰ ਪਾਲਕੀ 'ਚ ਪ੍ਰਕਾਸ਼ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ਼ੀਸ਼ ਗੰਜ ਤੋਂ ਸ਼ੁਰੂ ਹੋ ਕੇ ਮੁਕਤਸਰ ਦੇ ਮੇਂਨ ਬਾਜ਼ਾਰ 'ਚ ਹੁੰਦਾ ਹੋਇਆ ਗੁਰਦੁਆਰਾ ਟੂੱਟੀ ਗੰਢੀ ਸਾਹਿਬ 'ਤੇ ਸਮਾਪਤ ਹੋਇਆ।
ਇਸ ਮੌਕੇ ਨਗਰ ਕੀਰਤਨ 'ਚ ਇਲਾਕੇ ਭਰ ਦੀ ਸਾਧ ਸੰਗਤ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਤੇ ਗਤਕਾ ਪਾਰਟੀ ਨੇ ਸੰਗਤਾਂ ਨੂੰ ਗਤਕੇ ਦੇ ਜੌਹਰ ਦਿਖਾ ਕੇ ਨਿਹਾਲ ਕੀਤਾ। ਇਸ ਮੌਕੇ ਰਾਗੀ ਜੱਥੇ ਨੇ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਨਾਲ ਗੁਰਬਾਣੀ ਦੇ ਨਾਲ ਜੋੜਿਆ। ਇਸ ਨਗਰ ਕੀਰਤਨ 'ਚ ਜਿਥੇ ਸੁੰਦਰ ਪਹਿਰਾਵੇ 'ਚ ਸਜ਼ੇ ਪੰਜ ਪਿਆਰਿਆਂ ਨੇ ਸੰਗਤ ਦੀ ਅਗਵਾਈ ਕੀਤੀ, ਉਥੇ ਹੀ ਸਕੂਲੀ ਬੱਚਿਆਂ ਨੇ ਵੀ ਨਗਰ ਕੀਰਤਨ ਦੀ ਰੌਣਕ 'ਚ ਸਕੂਲ ਬੈਂਡ ਦੇ ਨਾਲ ਸੰਗਤਾਂ ਦਾ ਸਮਾਂ ਬੰਨਿਆ। ਇਲਾਕੇ ਦੀ ਸੰਗਤ ਨੇ ਪਾਲਕੀ ਦੇ ਅੱਗੇ ਝਾੜੂ ਲਗਾ ਕੇ ਸੇਵਾ ਕੀਤੀ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਜਗ੍ਹਾ-ਜਗ੍ਹਾ ਲੰਗਰ ਲਗਾਏ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ।
ਹੁਣ ਹੁਸ਼ਿਆਰਪੁਰ ਪੁਲਸ ਵਿਵਾਦਾਂ 'ਚ, ਏ. ਐੱਸ. ਆਈ. ਨੇ ਬਿਨਾਂ ਕਾਰਨ ਨੌਜਵਾਨ ਦੇ ਕੁੱਟ-ਕੁੱਟ ਪਾਈਆਂ ਲਾਸ਼ਾਂ
NEXT STORY