ਨਾਭਾ, (ਭੁਪਿੰਦਰ ਭੂਪਾ)- ਅਲੌਹਰਾਂ ਗੇਟ ਕੈਂਟ ਰੋਡ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਥਾਣਾ ਕੋਤਵਾਲੀ ਅਨੁਸਾਰ ਅੱਜ ਸਵੇਰੇ ਕੈਂਟ ਰੋਡ ਅਲੌਹਰਾਂ ਗੇਟ ਤੋਂ ਪੀ. ਸੀ. ਆਰ. ਵਾਲਿਆਂ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਾਰੇ ਇਤਲਾਹ ਮਿਲੀ। ਪੁਲਸ ਨੇ ਉਸ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਮੋਰਚਰੀ ਵਿਚ 72 ਘੰਟਿਆਂ ਲਈ ਪਛਾਣ ਲਈ ਰਖਵਾ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 40-45 ਸਾਲ ਦੇ ਲਗਭਗ ਹੈ। ਪੁਲਸ ਵੱਲੋਂ ਤਫ਼ਤੀਸ਼ ਜਾਰੀ ਹੈ।
ਰਿਸੈਪਸ਼ਨ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਪਲਟੀ, 2 ਦੀ ਮੌਤ
NEXT STORY