ਧੂਰੀ, (ਸੰਜੀਵ ਜੈਨ)- ਪੁਲਸ ਵੱਲੋਂ 2 ਭਰਾਵਾਂ ਖਿਲਾਫ ਇਕ ਪੈਟਰੋਲ ਪੰਪ ਦੀ ਭੰਨ-ਤੋੜ ਕਰਨ ਅਤੇ ਉਸ ਦੇ ਮਾਲਕ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮਾਲੇਰਕੋਟਲਾ ਵਾਸੀ ਪੀੜਤ ਅਨਮੋਲ ਕੁਮਾਰ ਪੁੱਤਰ ਸੁਭਾਸ਼ ਚੰਦ ਧੂਰੀ ਪਿੰਡ ਭਸੌੜ ਵਿਖੇ ਇਕ ਪੈਟਰੋਲ ਪੰਪ ਚਲਾਉਂਦਾ ਹੈ। ਲੰਘੇ ਦਿਨੀਂ ਲਵਜੀਤ ਸਿੰਘ ਅਤੇ ਮਨਜਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਰੰਚਨਾ ਆਪਣੇ ਟਰੱਕ ਵਿਚ ਤੇਲ ਪਵਾਉਣ ਲਈ ਉਸ ਦੇ ਪੈਟਰੋਲ ਪੰਪ 'ਤੇ ਆਏ ਪਰ ਪੈਟਰੋਲ ਪੰਪ ਮਾਲਕ ਨੇ ਪਹਿਲਾਂ ਪਿਛਲਾ ਬਕਾਇਆ ਦੇਣ ਦੀ ਗੱਲ ਆਖਦੇ ਹੋਏ ਤੇਲ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਉੁਕਤ ਦੋਵਾਂ ਨੇ ਨਾ ਸਿਰਫ ਉਸ ਨਾਲ ਕੁੱਟਮਾਰ ਕੀਤੀ ਸੀ ਬਲਕਿ ਪੈਟਰੋਲ ਪੰਪ ਦੀ ਭੰਨ-ਤੋੜ ਵੀ ਕਰ ਦਿੱਤੀ। ਪੁਲਸ ਵੱਲੋਂ ਉਕਤ ਦੋਵੇਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ
NEXT STORY