ਫਿਰੋਜ਼ਪੁਰ, (ਕੁਮਾਰ)— ਸ਼ਹਿਰ ਦੇ ਮਾਲ ਰੋਡ ਬੱਸ ਸਟੈਂਡ ਕੋਲ ਸੜਕਾਂ ਵਿਚ ਪਏ ਖੱਡੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ ਅਤੇ ਇਨ੍ਹਾਂ ਖੱਡਿਆਂ ਕਾਰਨ ਜਿਥੇ ਸੜਕ ਹਾਦਸੇ ਹੋ ਰਹੇ ਹਨ, ਉਥੇ ਲੋਕ ਵੀ ਜ਼ਖਮੀ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਗਾ ਲੈਬ ਦੇ ਮਾਲਕ ਗੁਲਜਾਰ ਸਿੰਘ ਵਾਸੀ ਹਾਊਸਿੰਗ ਬੋਰਡ ਕਾਲੋਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਬੀਤੀ ਰਾਤ ਸੁਖਪਾਲ ਸਿੰਘ ਨੰਨੂ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ ਦੀ ਕੋਠੀ ਕੋਲ ਸੜਕ 'ਤੇ ਪਏ ਖੱਡੇ ਵਿਚ ਅਚਾਨਕ ਸਕੂਟਰ ਦੇ ਪਿੱਛੇ ਬੈਠੀ ਉਨ੍ਹਾਂ ਦੀ ਪਤਨੀ ਇੰਦਰਾ ਰਾਣੀ ਡਿੱਗ ਪਈ ਅਤੇ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਅੱਖ ਦੇ ਉਪਰ ਟਾਂਕੇ ਲੱਗੇ ਤੇ ਹੋਰ ਵੀ ਸੱਟਾਂ ਲੱਗੀਆਂ ਹਨ।
ਗੁਲਜਾਰ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਡੇ ਪੱਧਰ 'ਤੇ ਵਿਕਾਸ ਕਰਵਾਉਣ ਦੇ ਦਾਅਵੇ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਕੋਲ ਮਾਲ ਰੋਡ ਵਰਗੇ ਸਥਾਨਾਂ 'ਤੇ ਖੱਡਿਆਂ ਨੂੰ ਭਰਨ ਲਈ ਕੋਈ ਸਮਾਂ ਨਹੀਂ ਹੈ। ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ ਖੱਡਿਆਂ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਤੁਰੰਤ ਇਹ ਖੱਡੇ ਭਰੇ ਜਾਣ ਨਹੀਂ ਤਾਂ ਇਨ੍ਹਾਂ ਖੱਡਿਆਂ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਐਕਸਾਈਜ਼ ਵਿਭਾਗ ਵੱਲੋਂ ਸੁਨਈਆ ਤੇ ਖਤੀਬ 'ਚ ਛਾਪੇ, ਭਾਰੀ ਮਾਤਰਾ 'ਚ ਲਾਹਣ ਬਰਾਮਦ
NEXT STORY